PCS ਅਧਿਕਾਰੀਆਂ ਤੋਂ ਬਾਅਦ ਮਾਲ ਵਿਭਾਗ ਦੇ ਅਧਿਕਾਰੀ ਵੀ 13 ਜਨਵਰੀ ਤੱਕ ਛੁੱਟੀ ’ਤੇ ਗਏ

ਏਜੰਸੀ

ਖ਼ਬਰਾਂ, ਪੰਜਾਬ

 ਰਜਿਸਟਰੀਆਂ ਸਮੇਤ ਕਈ ਕੰਮ ਰਹਿਣਗੇ ਠੱਪ

Revenue department

ਚੰਡੀਗੜ੍ਹ : ਕੁਝ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਦੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਅਹੁਦੇ 'ਤੇ ਕੰਮ ਕਰ ਰਹੇ ਪੀ.ਸੀ.ਐਸ ਅਧਿਕਾਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੀਤੇ ਦਿਨ ਲਏ ਫ਼ੈਸਲੇ ਦੇ ਮੁਤਾਬਕ ਪੰਜਾਬ ਭਰ ਦੇ ਪੀ.ਸੀ.ਐਸ ਅਧਿਕਾਰੀ ਸਮੂਹਿਕ ਛੁੱਟੀ 'ਤੇ ਚਲੇ ਗਏ ਸਨ।  ਇਸ ਤੋਂ ਬਾਅਦ ਅੱਜ ਉਨ੍ਹਾਂ ਦੀ ਹਮਾਇਤ ਵਿਚ  ਆਉਂਦਿਆਂ ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਵੀ ਪੰਜ ਦਿਨ ਦੀ ਛੁੱਟੀ ਲੈਣ ਦਾ ਐਲਾਨ ਕੀਤਾ ਗਿਆ ਹੈ।

 

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਰੈਵੀਨਿਊ ਅਧਿਕਾਰੀ ਵੀ ਅੱਜ ਤੋਂ 13 ਜਨਵਰੀ ਤੱਕ ਛੁੱਟੀ ’ਤੇ ਰਹਿਣਗੇ ਜਿਸ ਕਾਰਨ ਤਹਿਸੀਲਾਂ ਵਿਚ ਰਜਿਸਟਰੀਆਂ ਸਮੇਤ ਹੋਰ ਜ਼ਰੂਰੀ ਕੰਮ ਬੰਦ ਰਹੇਗਾ। ਦੂਜੇ ਪਾਸੇ ਪੀ.ਸੀ.ਐਸ ਅਤੇ ਰੈਵੀਨਿਊ ਵਿਭਾਗ ਦੇ ਅਧਿਕਾਰੀਆਂ ਵਲੋਂ ਛੁੱਟੀ ਲਏ ਜਾਣ ਕਾਰਨ ਪੰਜਾਬ ਭਰ ਦੇ ਐਸ.ਡੀ.ਐਮ ਅਤੇ ਤਹਿਸੀਲ ਦਫਤਰਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।