ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਮੁੰਬਈ ATS ਦੀ ਵੱਡੀ ਕਾਰਵਾਈ, 3 ਗੈਂਗਸਟਰ ਕੀਤੇ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨੋਂ ਗੈਂਗਸਟਰ ਨਵਾਂਸ਼ਹਿਰ ਦੇ ਮੱਖਣ ਸਿੰਘ ਨੂੰ ਮਾਰ ਕੇ ਭੱਜ ਗਏ ਸਨ

photo

 

ਮੁੰਬਈ: ਨਵਾਂਸ਼ਹਿਰ ਦੇ ਮੱਖਣ ਸਿੰਘ ਕਤਲ ਕੇਸ ਵਿੱਚ ਪੁਲਿਸ ਨੇ ਅੱਜ ਮੁੰਬਈ ਤੋਂ ਤਿੰਨ ਬਦਨਾਮ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਮਹਾਰਾਸ਼ਟਰ ਏਟੀਐਸ ਨੇ ਸਾਂਝੇ ਤੌਰ 'ਤੇ ਗੈਂਗਸਟਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਸੀ। ਉਹ ਨਵਾਂਸ਼ਹਿਰ ਦੇ ਮੱਖਣ ਸਿੰਘ ਨੂੰ ਮਾਰ ਕੇ ਭੱਜ ਗਏ।

ਪੰਜਾਬ ਪੁਲਿਸ ਕਈ ਦਿਨਾਂ ਤੋਂ ਉਹਨਾਂ ਦੀ ਭਾਲ ਕਰ ਰਹੀ ਸੀ ਪਰ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸੋਨੂੰ ਖੱਤਰੀ ਗੈਂਗ ਦੇ ਇਹ ਤਿੰਨੇ ਦੋਸ਼ੀ ਅੰਤਰਰਾਸ਼ਟਰੀ ਭਗੌੜੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਸੰਪਰਕ 'ਚ ਰਹਿੰਦੇ ਹੋਏ ਮੁੰਬਈ ਦੇ ਨਾਲ ਲੱਗਦੇ ਕਲਿਆਣ ਜ਼ਿਲੇ 'ਚ ਆਬਿਵਾਲੀ ਪਹੁੰਚੇ ਸਨ। ਤਿੰਨਾਂ ਦੋਸ਼ੀਆਂ ਦੇ ਨਾਂ ਸ਼ਿਵਮ ਸਿੰਘ, ਗੁਰਮੁਖ ਸਿੰਘ ਅਤੇ ਅਮਨਦੀਪ ਕੁਮਾਰ ਹਨ।