DRI ਦੀ ਕਾਰਵਾਈ, ਹਾਲ ਹੀ ਦੇ ਸਾਲਾਂ ਵਿਚ ਪੰਜਾਬ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਾਂਜੇ ਦੀ ਖੇਪ ਫੜੀ

ਏਜੰਸੀ

ਖ਼ਬਰਾਂ, ਪੰਜਾਬ

520 ਕਿੱਲੋ ਗਾਂਜੇ ਸਮੇਤ 2 ਦੋਸ਼ੀ ਗ੍ਰਿਫ਼ਤਾਰ

DRI operation, largest ever ganja consignment seized in Punjab in recent years

ਲੁਧਿਆਣਾ  : ਡਾਇਰੈਕਟਰੋਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਜੋਨਲ ਯੂਨਿਟ ਲੁਧਿਆਣਾ ਦੇ ਅਧਿਕਾਰੀਆਂ ਨੇ ਬੀਤੀ ਦੇਰ ਰਾਤ ਕਾਰਵਾਈ 'ਚ ਇਕ ਟਰੱਕ ਫੜ੍ਹਿਆ ਜਿਸ ਵਿਚੋਂ 520 ਕਿੱਲੋ ਗਾਂਜੇ ਸਮੇਤ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਹਾਲ ਦੇ ਸਾਲਾਂ 'ਚ ਪੰਜਾਬ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਾਂਜੇ ਦੀ ਖੇਪ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਲੁਧਿਆਣਾ ਜ਼ਿਲ੍ਹੇ 'ਚ ਇਕ ਟਰੱਕ ਭਾਰੀ ਮਾਤਰਾ 'ਚ ਗਾਂਜੇ ਦੀ ਸਪਲਾਈ ਕਰਨ ਲਈ ਆ ਰਿਹਾ ਹੈ। ਅਧਿਕਾਰੀਆਂ ਨੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਡੀਸ਼ਾ ਤੋਂ ਆ ਰਹੇ ਟਰੱਕ ਨੂੰ ਲੁਧਿਆਣਾ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇਅ-1 'ਤੇ ਰੋਕ ਲਿਆ ਗਿਆ। ਡੀ. ਆਰ. ਆਈ. ਅਧਿਕਾਰੀਆਂ ਨੂੰ ਛੱਤ ਦੇ ਮਾਧਿਅਮ ਰਾਹੀਂ ਐਕਸੈਸਿਬਲ ਡਰਾਈਵਰ ਕੈਬਿਨ ਪਿੱਛੇ ਬਣਾਈ ਗੁਫ਼ਾ ਮਿਲੀ।

ਇਸ 'ਚ 520 ਕਿੱਲੋ ਗਾਂਜਾ ਛੁਪਾਇਆ ਹੋਇਆ ਸੀ। ਟਰੱਕ ਸਵਾਰ ਦੋਵੇਂ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਲੁਧਿਆਣਾ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਇੱਥੇ ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।