ਫਾਜ਼ਿਲਕਾ 'ਚ ਚੋਰਾਂ ਦਾ ਖ਼ੌਫ਼! 43 ਦਿਨ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਨੇ ਭੱਠੀ ਤੇ ਸਿਲੰਡਰ ਨੂੰ ਜੜ੍ਹਿਆ ਜਿੰਦਰਾ
ਨਵੇਂ ਸਾਲ ਦੇ ਪਹਿਲੇ ਹਫ਼ਤੇ ਹੀ ਸ਼ਹਿਰ 'ਚ ਹੋ ਚੁੱਕੀਆਂ ਨੇ 7 ਚੋਰੀਆਂ
Fear of thieves in Fazilka!
ਫਾਜ਼ਿਲਕਾ: ਇਲਾਕੇ ਵਿਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਚਲਦੇ ਲੋਕਾਂ ਵਿਚ ਖ਼ੌਫ਼ ਦਾ ਮਾਹੌਲ ਹੈ। ਇਸ ਦੀ ਜਿਉਂਦੀ ਜਾਗਦੀ ਮਿਸਾਲ ਉਸ ਵੇਲੇ ਮਿਲੀ ਜਦੋਂ ਡੀਸੀ ਕੰਪਲੈਕਸ ਸਾਹਮਣੇ ਧਰਨੇ 'ਤੇ ਬੈਠੇ ਕਿਸਾਨ ਆਗੂਆਂ ਨੇ ਆਪਣੇ ਚਾਹ-ਪਾਣੀ ਲਈ ਰੱਖੇ ਗੈਸ ਸਿਲੰਡਰ ਅਤੇ ਭੱਠੀ ਨੂੰ ਚੋਰਾਂ ਦੇ ਡਰ ਤੋਂ ਸੰਗਲੀ ਮਾਰ ਕੇ ਜਿੰਦਰਾ ਜੜ੍ਹਿਆ ਹੋਇਆ ਸੀ।
ਕਿਸਾਨਾਂ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਚਲਦੇ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਦਰਅਸਲ, ਨਵੇਂ ਸਾਲ ਦੇ ਅਜੇ ਅੱਠ ਦਿਨ ਹੀ ਬੀਤੇ ਹਨ ਕਿ ਇਸ ਪਹਿਲੇ ਹਫ਼ਤੇ ਵਿਚ ਹੀ ਸ਼ਹਿਰ ਵਿਚ 7 ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ।