ਸ਼ਹੀਦ ਕੁਲਦੀਪ ਸਿੰਘ ਬਾਜਵਾ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹੀਦ ਕੁਲਦੀਪ ਸਿੰਘ ਗੁਰਦਾਸਪੁਰ ਦੇ ਕਲਾਨੌਰ ਨੇੜੇ ਪਿੰਡ ਸ਼ਾਪੁਰ ਅਮਰਗੜ੍ਹ ਦਾ ਵਸਨੀਕ ਸੀ।

photo

 

 

ਫਗਵਾੜਾ: ਫਗਵਾੜਾ ਵਿੱਚ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਹੋਈ ਕ੍ਰਾਸ ਫਾਇਰਿੰਗ ਵਿੱਚ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦ ਕੁਲਦੀਪ ਸਿੰਘ ਗੁਰਦਾਸਪੁਰ ਦੇ ਕਲਾਨੌਰ ਨੇੜੇ ਪਿੰਡ ਸ਼ਾਪੁਰ ਅਮਰਗੜ੍ਹ ਦਾ ਵਸਨੀਕ ਸੀ।

ਸ਼ਹੀਦ ਕੁਲਦੀਪ ਆਪਣੇ ਪਿੱਛੇ ਬਜ਼ੁਰਗ ਮਾਤਾ ਤੇ ਦਾਦਾ ਛੱਡ ਗਿਆ। ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੀ ਅੰਤਿਮ ਅਰਦਾਸ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ ਅਤੇ ਹਰ ਅੱਖ ਨਮ ਤੇ ਹੰਝੂਆਂ ਨਾਲ ਭਰੀ ਹੋਈ ਸੀ। 

ਫਗਵਾੜਾ ਥਾਣਾ ਸਿਟੀ ਦੇ ਗਨਰ ਕਾਂਸਟੇਬਲ ਕੁਲਦੀਪ ਸਿੰਘ ਉਰਫ਼ ਕਮਲ ਬਾਜਵਾ ਨੂੰ ਗੈਂਗਸਟਰਾਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਦੇਰ ਰਾਤ ਕ੍ਰੇਟਾ ਗੱਡੀ ਖੋਹ ਕੇ ਫਗਵਾੜਾ ਤੋਂ ਫਰਾਰ ਹੋਏ ਸਨ। ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਈ ਆਹਮੋ-ਸਾਹਮਣੇ ਗੋਲੀਬਾਰੀ 'ਚ ਕਮਲ ਬਾਜਵਾ ਸ਼ਹੀਦ ਹੋ ਗਏ, ਜਦਕਿ ਤਿੰਨ ਗੈਂਗਸਟਰ ਵੀ ਗੋਲੀਆਂ ਨਾਲ ਜ਼ਖਮੀ ਹੋ ਗਏ ਸਨ। ਇੱਕ ਗੈਂਗਸਟਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।

 ਥਾਣਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਗੈਂਗਸਟਰਾਂ ਖਿਲਾਫ ਥਾਣਾ ਫਿਲੌਰ 'ਚ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਾਰੇ ਪੇਸ਼ੇਵਰ ਅਪਰਾਧੀ ਨੇ ਜਿਨ੍ਹਾਂ ਖਿਲਾਫ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਵੱਖ-ਵੱਖ ਥਾਣਿਆਂ 'ਚ ਕਈ ਮਾਮਲੇ ਦਰਜ ਹਨ।