Punjab News: ਜਾਅਲੀ ਆਧਾਰ ਕਾਰਡ ਅਤੇ ਪਾਸਪੋਰਟ ਬਣਾਉਣ ਦੇ ਦੋਸ਼ 'ਚ ਹੈੱਡ ਕਾਂਸਟੇਬਲ ਗ੍ਰਿਫਤਾਰ
ਮੁਲਜ਼ਮਾਂ ਦੇ ਅਪਰਾਧਕ ਪਿਛੋਕੜ ਨੂੰ ਛੁਪਾ ਕੇ ਬਣਵਾਏ ਫਰਜ਼ੀ ਦਸਤਾਵੇਜ਼
Punjab News: ਸੀ.ਆਈ.ਏ. ਸਟਾਫ਼ ਨੇ ਪੁਲਿਸ ਹੈੱਡ ਕਾਂਸਟੇਬਲ ਜਸਮੀਤ ਸਿੰਘ ਵਾਸੀ ਪੁਤਲੀਘਰ, ਅੰਮ੍ਰਿਤਸਰ ਨੂੰ ਅਪਰਾਧੀਆਂ ਦਾ ਪਿਛੋਕੜ ਛੁਪਾ ਕੇ ਜਾਅਲੀ ਆਧਾਰ ਕਾਰਡ ਅਤੇ ਪਾਸਪੋਰਟ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਤਰਨਤਾਰਨ ਵਿਚ ਕੇਸ ਦਰਜ ਕਰਕੇ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਹੈ।
ਜਸਮੀਤ ਸਿੰਘ, ਅੰਮ੍ਰਿਤਸਰ ਵਿਚ ਹੀ ਸਾਂਝ ਕੇਂਦਰ ਵਿਚ ਤਾਇਨਾਤ ਹੈ। ਜਸਮੀਤ ਦੇ ਨਾਲ-ਨਾਲ ਖਵਾਸਪੁਰ ਗੋਲੀ ਕਾਂਡ ਦਾ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਮੰਨਾ ਵੀ ਸ਼ਾਮਲ ਹੈ, ਜਿਸ ਨੂੰ ਪਹਿਲਾਂ ਹੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸੀਆਈਏ ਸਟਾਫ਼ ਦੇ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਦਸਿਆ ਕਿ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀਆਂ ਨੇ ਇਕ ਗਰੋਹ ਬਣਾਇਆ ਹੋਇਆ ਹੈ, ਜੋ ਜਾਅਲੀ ਦਸਤਾਵੇਜ਼, ਆਧਾਰ ਕਾਰਡ ਅਤੇ ਪਾਸਪੋਰਟ ਤਿਆਰ ਕਰਕੇ ਅਪਰਾਧੀ ਲੋਕਾਂ ਦਾ ਪਿਛੋਕੜ ਛੁਪਾ ਕੇ ਉਨ੍ਹਾਂ ਨੂੰ ਵਿਦੇਸ਼ ਭੇਜ ਦਿੰਦੇ ਹਨ।
(For more Punjabi news apart from Head constable arrested for making fake Aadhar-passport, stay tuned to Rozana Spokesman)