Fatehgarh Sahib Accident News: ਰਿਸ਼ਤੇਦਾਰ ਦੇ ਫੁੱਲ ਤਾਰਨ ਜਾ ਰਹੇ 2 ਵਿਅਕਤੀਆਂ ਦੀ ਹਾਦਸੇ ਵਿਚ ਮੌਤ
Fatehgarh Sahib Accident News: ਧੁੰਦ ਕਾਰਨ ਦਰੱਖ਼ਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ
Fatehgarh Sahib Accident News in punjabi
Fatehgarh Sahib Accident News in punjabi : ਫ਼ਤਿਹਗੜ੍ਹ ਸਾਹਿਬ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਜੱਲਾ ਨੇੜੇ ਧੁੰਦ ਕਾਰਨ ਤੇਜ਼ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾ ਗਈ।
ਜਾਣਕਾਰੀ ਅਨੁਸਾਰ ਨਜ਼ਦੀਕੀ ਰਿਸ਼ਤੇਦਾਰ ਦੇ ਕੀਰਤਪੁਰ ਸਾਹਿਬ ਫੁੱਲ ਤਾਰਨ ਜਾ ਰਹੇ ਦੋ ਵਿਅਕਤੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦੇ ਨਾਲ ਕਾਰ ਵਿਚ ਸਵਾਰ 2 ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ ਹੈ।