ਸਮਾਰਟ ਸਿਟੀ ਪ੍ਰਾਜੈਕਟ 'ਚ ਚੰਡੀਗੜ੍ਹ ਪਛੜਿਆ
ਭਾਰਤ ਸਰਕਾਰ ਨੇ ਹਾਊਸਿੰਗ ਅਤੇ ਸ਼ਹਿਰੀ ਵਿਕਾਸੀ ਮੰਤਰਾਲੇ ਵਲੋਂ ਸਮਾਰਟ ਸਿਟੀ ਦੇ ਕੁਲ 100 ਸ਼ਹਿਰਾਂ ਉਤੇ ਸ਼ਹਿਰੀਕਰਨ ਦੇ ਬਦਲਾਅ ਵਿਸ਼ੇ ਸਬੰਧੀ.....
ਚੰਡੀਗੜ੍ਹ : ਭਾਰਤ ਸਰਕਾਰ ਨੇ ਹਾਊਸਿੰਗ ਅਤੇ ਸ਼ਹਿਰੀ ਵਿਕਾਸੀ ਮੰਤਰਾਲੇ ਵਲੋਂ ਸਮਾਰਟ ਸਿਟੀ ਦੇ ਕੁਲ 100 ਸ਼ਹਿਰਾਂ ਉਤੇ ਸ਼ਹਿਰੀਕਰਨ ਦੇ ਬਦਲਾਅ ਵਿਸ਼ੇ ਸਬੰਧੀ ਕੀਤੇ ਸਰਵੇਖਣ ਵਿਚ ਚੰਡੀਗੜ੍ਹ ਸ਼ਹਿਰ ਨੂੰ 67ਵਾਂ ਰੈਂਕ ਮਿਲਿਆ ਹੈ। ਇਸ ਸਰਵੇਖਣ ਵਿਚ ਨਾਗਪੁਰ ਸ਼ਹਿਰ ਪਹਿਲੇ ਸਥਾਨ 'ਤੇ ਆਇਆ ਹੈ ਜਦਕਿ ਭੋਪਾਲ ਤੇ ਰਾਂਚੀ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਪੁੱਜ ਗਏ ਹਨ। ਸੂਤਰਾਂ ਅਨੁਸਾਰ ਦੋ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ 2016 ਵਿਚ 20 ਵਿਚੋਂ ਸਮਾਰਟ ਸਿਟੀ ਦਾ ਦਰਜਾ ਦਿਤਾ ਸੀ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਗਰ ਨਿਗਮ ਚੰਡੀਗੜ੍ਹ ਨੂੰ
ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ 2018 ਵਿਚ ਕੁੱਝ ਅਹਿਮ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰਖਿਆ, ਜਿਸ ਵਿਚ ਕਾਜੋਲੀ ਵਾਟਰ ਵਰਕਸ 'ਤੇ ਪੀਣ ਵਾਲੇ ਪਾਣੀ ਦੀਆਂ ਫ਼ੇਜ 5 ਤੇ 6 ਦੀਆਂ ਪਾਈਪਾਂ ਵੀ ਨਹੀਂ ਪਾਈਆਂ ਗਈਆਂ। ਇਸ ਸਬੰਧੀ ਸੰਪਰਕ ਕਰਨ ਕੋਸ਼ਿਸ਼ ਕੀਤੀ ਗਈ ਪਰ ਸਮਾਰਟ ਸਿਟੀ ਦੇ ਜਨਰਲ ਮੈਨੇਜਰ ਤੇ ਚੀਫ਼ ਇੰਜੀਨੀਅਰ ਮਨੋਜ ਬਾਂਸਲ ਨੇ ਫ਼ੋਨ ਨਹੀਂ ਚੁਕਿਆ। ਇਸ ਸੰਬਧੀ ਚੰਡੀਗੜ੍ਹ ਗੌਰਮਿੰਟ ਹਾਊਸ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਨੇ ਪ੍ਰਸ਼ਾਸਨ ਦੀ ਨਿਖੇਪੀ ਕਰਦਿਆ ਸਮਾਰਟ ਸਿਟੀ ਪ੍ਰਾਜੈਕਟਾਂ ਨੂੰ ਪ੍ਰਸ਼ਾਸਨ ਕੋਲੋਂ ਪਹਿਲ ਦੇ ਅਧਾਰ 'ਤੇ ਮੁਕੰਮਲ ਕਰਨ ਦੀ ਅਪੀਲ ਕੀਤੀ ਹੈ।