ਗੁਰੂ ਘਰਾਂ ਦੀਆਂ ਬੇਅਦਬੀਆਂ ਰੋਕਣ ਲਈ ਨਵੇਂ ਡੀਜੀਪੀ ਗੁਪਤਾ ਚੁੱਕਣਗੇ ਇਹ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਨਵੇਂ ਬਣੇ ਡੀਜੀਪੀ ਦਿਨਕਰ ਗੁਪਤਾ ਅੱਜ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ...

DGP Dinkar gupta

ਅੰਮ੍ਰਿਤਸਰ : ਪੰਜਾਬ ਦੇ ਨਵੇਂ ਬਣੇ ਡੀਜੀਪੀ ਦਿਨਕਰ ਗੁਪਤਾ ਅੱਜ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸ੍ਰੀ ਹਰਿਮੰਦਰ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਾਦਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਉਹ ਪੰਜਾਬ ਦੀ ਸੁੱਖ ਸਾਂਤੀ ਲਈ ਅਰਦਾਸ ਕਰਨ ਆਏ ਹਨ। ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਵਿਚ ਦੇਸ਼ ਵਿਦੇਸ਼ ਤੋਂ ਸੰਗਤ ਆਉਂਦੀ ਹੈ।

ਇਸ ਲਈ ਟ੍ਰੈਫਿਕ ਦੀ ਸਮੱਸਿਆ ਨੂੰ ਵੇਖਦੇ ਹੋਏ ਇਸ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਮਹਿਰ ਨਾਲ ਉਨ੍ਹਾਂ ਨੂੰ ਇਹ ਸੇਵਾ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਗੁਰੂ ਦੀ ਨਗਰੀ ਵਿਚ ਟੂਰੀਸਟ ਪੁਲਿਸ ਦੀ ਤਾਇਨਤੀ ਕੀਤੀ ਜਾਵੇਗੀ। ਇਸ ਉਤੇ ਪਿਛਲੇ ਕਾਫੀ ਸਮੇਂ ਤੋਂ ਕੰਮ ਚੱਲ ਰਿਹਾ ਹੈ ਤੇ ਹੁਣ ਇਹ ਯੋਜਨਾ ਅੰਤਿਮ ਪੜਾਅ ਉਤੇ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੇਅਦਬੀ ਕਾਂਡ ਸਬੰਧੀ ਬੋਲਦਿਆਂ ਕਿਹਾ ਕਿ ਐੱਸ.ਆਈ.ਟੀ. ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਆਉਣ ਵਾਲੇ ਦਿਨਾਂ ‘ਚ ਬਾਕੀ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ।

ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਉਣ ਵਾਲੇ ਸਮੇਂ ‘ਚ ਹਰ ਥਾਂ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ। ਜਿਕਰਯੋਗ ਹੈ ਕਿ ਵੀਰਵਾਰ ਨੂੰ  ਪੰਜਾਬ ਸਰਕਾਰ ਨੇ ਡੀ. ਜੀ. ਪੀ. ਦੇ ਅਹੁਦੇ ਲਈ ਦਿਨਕਰ ਗੁਪਤਾ ਦੇ ਨਾਂਅ  ‘ਤੇ ਮੁਹਰ ਲਗਾਈ ਸੀ। ਗੁਪਤਾ ਦਾ ਕਾਰਜਕਾਲ ਮਾਰਚ 2024 ਵਿੱਚ ਖ਼ਤਮ ਹੋਣਾ ਹੈ। ਦੱਸ ਦਈਏ ਕਿ ਪੰਜਾਬ ਦੇ ਪੁਲਿਸ ਮੁਖੀ ਲਈ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਤੇ ਦਿਨਕਰ ਗੁਪਤਾ ਦਾ ਨਾਂਅ ਫਾਈਨਲ ਹੋਇਆ ਸੀ। ਦਿਨਕਰ ਗੁਪਤਾ 1987 ਦੇ ਬੈਚ ਵਿੱਚ ਆਈਪੀਐਸ ਅਧਿਕਾਰੀ ਬਣੇ।

ਜੋ ਕਿ ਹੁਣ 2024 ਵਿਚ ਰਿਟਾਇਰਡ ਹੋਣਗੇ। ਯੂਪੀਐਸਸੀ ਵੱਲੋਂ ਭੇਜੇ ਗਏ ਪੈਨਲ ਵਿਚ ਸਭ ਤੋਂ ਸੀਨੀਅਰ ਦਿਨਕਰ ਗੁਪਤਾ ਹਨ। ਦੱਸਣਯੋਗ ਹੈ ਕਿ ਅੱਤਵਾਦ ਦੌਰਾਨ ਦਿਨਕਰ ਗੁਪਤਾ ਲੁਧਿਆਣਾ ਜਲੰਧਰ ਅਤੇ ਹੁਸ਼ਿਆਰਪੁਰ ਵਿਚ ਐਸਐਸਪੀ ਵੀ ਰਹਿ ਚੁੱਕੇ ਹਨ।