ਆਸਟ੍ਰੇਲੀਆ ਨੇ ਚੀਨੀ ਵਲੋਂ ਨਵੇਂ ਸ਼ਹਿਰ ਵਸਾਉਣ ਦੀਆਂ ਖ਼ਬਰਾਂ ਨੂੰ ਕੀਤਾ ਖ਼ਾਰਜ

ਏਜੰਸੀ

ਖ਼ਬਰਾਂ, ਪੰਜਾਬ

ਆਸਟ੍ਰੇਲੀਆ ਨੇ ਚੀਨੀ ਵਲੋਂ ਨਵੇਂ ਸ਼ਹਿਰ ਵਸਾਉਣ ਦੀਆਂ ਖ਼ਬਰਾਂ ਨੂੰ ਕੀਤਾ ਖ਼ਾਰਜ

image

ਕੈਨਬਰਾ, 8 ਫ਼ਰਵਰੀ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪਾਪੂਆ ਨਿਊ ਗਿਨੀ ਨਾਲ ਲਗਦੀ ਦੇਸ਼ ਦੀ ਸਮੁੰਦਰੀ ਸਰਹੱਦ ’ਤੇ ਚੀਨੀ ਕੰਪਨੀ ਵਲੋਂ ਇਕ ਨਵੇ ਉਦਯੋਗਿਕ ਟਾਪੂ ਸ਼ਹਿਰਾਂ ਦਾ ਨਿਰਮਾਣ ਕਰਨ ਸਬੰਧੀ ਖ਼ਬਰਾਂ ਨੂੰ ਸੋਮਵਾਰ ਨੂੰ ਖ਼ਾਰਜ ਕਰ ਦਿਤਾ। ਆਸਟ੍ਰੇਲੀਆਈ ਮੀਡੀਆ ਵਿਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਹਾਂਗਕਾਂਗ ਵਿਚ ਰਜਿਸਟਰਡ ਡਬਲਊ.ਵਾਈ.ਡਬਲਊ. ਹੋਲਡਿੰਗ ਲਿਮੀਟਿਡ ਨਾਮਕ ਕੰਪਨੀ, ਟੋਰੇਸ ਜਲਡਮਰੂਮੱਧ ਵਿਚ ਸਥਿਤ ਡਾਰੂ ਟਾਪੂ ’ਤੇ 30 ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ ਇਕ ਸ਼ਹਿਰ ਵਸਾਉਣਾ ਚਾਹੁੰਦੀ ਹੈ ਜਿਸ ਵਿਚ ਇਕ ਬੰਦਰਗਾਹ ਅਤੇ ਉਦਯੋਗਿਕ ਖੇਤਰ ਹੋਵੇਗਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਸੇ ਸ਼ਹਿਰ ਦੇ ਨਿਰਮਾਣ ਸਬੰਧੀ ਖ਼ਬਰਾਂ ਨੂੰ ਬੇਬੁਨਿਆਦ ਕਰਾਰ ਦਿਤਾ। ਉਨ੍ਹਾਂ ਨੇ ਸਿਡਨੀ ਰੇਡੀਉ ਨੂੰ ਕਿਹਾ,‘‘ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਲਗਦਾ ਕਿ ਇਹ ਕਾਲਪਨਿਕ ਖ਼ਬਰ ਹੈ।’’  (ਏਜੰਸੀ)