ਪੰੰਜਾਬ ਭਾਜਪਾ ਪ੍ਰਧਾਨ ਦੀ ਆਮਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਵਿਚਕਾਰ ਹੋਇਆ ਟਕਰਾਅ
ਪੰੰਜਾਬ ਭਾਜਪਾ ਪ੍ਰਧਾਨ ਦੀ ਆਮਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਵਿਚਕਾਰ ਹੋਇਆ ਟਕਰਾਅ
ਕਿਸਾਨ ਜਥੇਬੰਦੀਆਂ ਬੈਰੀਕੇਡ ਤੋੜ ਕੇ ਪ੍ਰੋਗਰਾਮ ਦੇ ਸਥਾਨ ਉਤੇ ਪਹੁੰਚਣ ਵਿਚ ਸਫ਼ਲ
ਨਵਾਂਸ਼ਹਿਰ, 8 ਫ਼ਰਵਰੀ (ਦੀਦਾਰ ਸਿੰਘ ਸ਼ੇਤਰਾ, ਸੁੱਖਜਿੰਦਰ ਸਿੰਘ ਭੰਗਲ, ਹਰਿੰਦਰ ਸਿੰਘ): ਪੰਜਾਬ ਵਿਚ ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਕਾਰਨ ਨਵਾਂਸ਼ਹਿਰ ਦੇ ਭਾਜਪਾ ਆਗੂਆਂ ਵਲੋਂ ਅੱਜ ਇਕ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਵਿਚ ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਪਹੁੰਚਣ ਦਾ ਪ੍ਰੋਗਰਾਮ ਸੀ | ਇਸ ਸਬੰਧੀ ਜ਼ਿਲ੍ਹਾ ਭਾਜਪਾ ਵਲੋਂ ਨਵਾਂਸ਼ਹਿਰ ਦੇ ਪੰਡੋਰਾ ਮੁਹੱਲਾ ਵਿਖੇ ਪ੍ਰੋਗਰਾਮ ਰਖਿਆ ਗਿਆ ਸੀ | ਕਿਸਾਨ ਜਥੇਬੰਦੀਆਂ ਵਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਮੋਰਚੇ ਵਲੋਂ ਦਿੱਲੀ ਦੇ ਬਾਰਡਰਾਂ ਉਤੇ ਧਰਨੇ ਲਗਾਏ ਗਏ ਹਨ ਅਤੇ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ |
ਇਸੇ ਤਹਿਤ ਨਵਾਂਸ਼ਹਿਰ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਅੱਜ ਆਈ ਟੀ ਆਈ ਵਿਖੇ ਇਕ ਵੱਡਾ ਇਕੱਠ ਕੀਤਾ ਗਿਆ ਅਤੇ ਭਾਜਪਾ ਪ੍ਰਧਾਨ ਦਾ ਵਿਰੋਧ ਕਰਨ ਲਈ ਉਲੀਕੇ ਪ੍ਰੋਗਰਾਮ ਤਹਿਤ ਭਾਜਪਾ ਦੇ ਪ੍ਰੋਗਰਾਮ ਦੇ ਸਥਾਨ ਉਤੇ ਪਹੁੰਚਣ ਲਈ ਚਾਲੇ ਪਾ ਦਿਤੇ | ਜ਼ਿਲ੍ਹਾ ਪੁਲਿਸ ਵਲੋਂ ਵੀ ਸ਼ਹਿਰ ਦੇ ਵੱਖ-ਵੱਖ ਥਾਵਾਂ ਉਤੇ ਬੈਰੀਕੇਡ ਕਰ ਕੇ ਪੁਖਤਾ ਪ੍ਰਬੰਧ ਕੀਤੇ ਗਏ ਸਨ | ਪੁਲਿਸ ਵਲੋਂ ਜਦੋਂ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਵਿਚ ਟਕਰਾਅ ਹੋ ਗਿਆ ਅਤੇ ਧਕਾਮੁੱਕੀ ਵੀ ਕੀਤੀ ਗਏ ਅਤੇ ਸਥਿਤੀ ਤਣਾਅ ਪੂਰਨ ਹੋਣ ਤੇ ਪੁਲਿਸ ਵਲੋਂ ਕੁੱਝ ਕਿਸਾਨਾਂ ਉਤੇ ਲਾਠੀਚਾਰਜ ਵੀ ਕੀਤਾ ਗਿਆ |
ਕਈ ਲੋਕਾਂ ਦੇ ਸੱਟਾਂ ਲੱਗਣ ਦੀ ਵੀ ਖ਼ਬਰ ਹੈ | ਇਸ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਭਾਜਪਾ ਦੇ ਰੱਖੇ ਉਸ ਪ੍ਰੋਗਰਾਮ ਵਿਚ ਪਹੁੰਚਣ ਵਿਚ ਸਫ਼ਲ ਹੋ ਗਈਆਂ ਅਤੇ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਗਿਆ ਪਰ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪ੍ਰੋਗਰਾਮ ਵਿਚ ਨਹੀਂ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂ ਮਾਮੂਲੀ ਪੁਲਿਸ ਝੜਪਾਂ ਤੋਂ ਬਾਅਦ ਭਾਜਪਾ ਪ੍ਰਧਾਨ ਦੀ ਮੀਟਿੰਗ ਵਾਲੇ ਸਥਾਨ 'ਤੇ ਪਹੁੰਚਣ 'ਚ ਕਾਮਯਾਬ ਹੋ ਗਏ | ਹਾਲਾਂਕਿ ਬੀਬੀ ਗੁਰਬਖ਼ਸ਼ ਕੌਰ ਸੰਘਾ ਸਮੇਤ ਕੁੱਝ ਹੋਰਨਾਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ |
ਤਸਵੀਰ 08 ਜਨਵਰੀ 06
08 nsr 02