Punjab News: ਨਾ ਕਲਗ਼ੀ, ਨਾ ਸਿਹਰਾ ਸਾਦੀ ਬਰਾਤ ਲੈ ਕੇ ਪਹੁੰਚਿਆ ਲਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਵਾਂ ਉਪਰੰਤ ਲਾੜੀ ਨੇ ਕੀਰਤਨ ਕਰ ਸੰਗਤ ਨੂੰ ਕੀਤਾ ਨਿਹਾਲ

Sikh Wedding

Punjab News: ਫੋਕੀ ਸ਼ੌਹਰਤ ਅਤੇ ਠਾਠ ਬਾਠ ਨੂੰ ਠੋਕਰ ਮਾਰਦਿਆਂ ਗੁਰ ਮਰਿਆਦਾ ਅਨੁਸਾਰ ਸਾਦੇ ਢੰਗ ਨਾਲ ਵਿਆਹ ਦੀਆ ਰਸਮਾਂ ਸੰਪੂਰਨ ਹੋਈਆਂ। ਇਹ ਮਿਸਾਲ ਰੋਪੜ ਜ਼ਿਲ੍ਹੇ ਤੇ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਜੀਦਪੁਰ ਵਿਖੇ ਦੇਖਣ ਨੂੰ ਮਿਲੀ। ਜਿਥੇ ਜਰਨੈਲ ਸਿੰਘ ਦੀ ਸਪੁੱਤਰੀ ਰਮਨਦੀਪ ਕੌਰ ਦਾ ਸ਼ੁਭ ਵਿਆਹ ਅਨੰਦ ਕਾਰਜ ਲੁਧਿਆਣਾ ਜ਼ਿਲ੍ਹੇ ਦੇ ਲਾਜਪਤ ਨਗਰ ਦੇ ਰਹਿਣ ਵਾਲੇ ਹਰਜੀਤ ਸਿੰਘ ਦੇ ਸਪੁੱਤਰ ਮਨਜਿੰਦਰ ਸਿੰਘ ਨਾਲ ਬੜੇ ਹੀ ਸਾਦੇ ਢੰਗ ਨਾਲ ਹੋਇਆ।

ਵਿਆਹ ਵਾਲੇ ਮੁੰਡੇ ਨੇ ਨਾ ਸਿਹਰਾ ਲਗਾਇਆ ਅਤੇ ਨਾ ਕਲਗ਼ੀ। ਲਾੜਾ ਬੈਂਡ ਬਾਜਿਆਂ ਦੇ ਸ਼ੋਰ ਸ਼ਰਾਬੇ ਤੋਂ ਬਿਨਾਂ ਬਰਾਤ ਲੈ ਕੇ ਪਹੁੰਚਿਆ। ਅੱਗੋਂ ਲੜਕੀਆਂ ਵਾਲਿਆਂ ਨੇ ਵੀ ਸਾਦਗੀ ਵਿਖਾਉਂਦਿਆਂ ਬਰਾਤ ਦਾ ਸਵਾਗਤ ਕੀਤਾ। ਬਰਾਤ ਦੀ ਮਿਲਣੀ ਅਰਦਾਸ ਕਰਨ ਉਪਰੰਤ ਸਿਰੋਪਾਉ ਪਾ ਕੇ ਕੀਤੀ।

ਦੋਵੇਂ ਗੁਰਸਿੱਖ ਪ੍ਰਵਾਰ ਨੇ ਗੁਰੂ ਦੀ ਮਰਿਆਦਾ 'ਤੇ ਪਹਿਰਾ ਦਿੰਦਿਆਂ ਨੇ ਨਾ ਲਹਿੰਗਾ, ਨਾ ਚੂੜਾ, ਸਾਦੇ ਕਪੜਿਆਂ ਵਿਚ ਲਾਵਾਂ ਲਈਆਂ। ਇਸ ਉਪਰੰਤ ਵਿਆਹ ਵਾਲੀ ਲੜਕੀ ਨੇ ਗੁਰਬਾਣੀ ਦੇ ਸ਼ਬਦ ਦਾ ਕੀਰਤਨ ਕਰ ਸੰਗਤ ਨੂੰ ਨਿਹਾਲ ਕੀਤਾ। ਇਹੋ ਜਿਹੇ ਵਿਆਹਾਂ ਤੋਂ ਲੋਕਾਂ ਨੂੰ ਸਿਖਿਆ ਲੈਣੀ ਚਾਹੀਦੀ ਹੈ ਤਾਂ ਕਿ ਮਹਿੰਗਾਈ ਦੇ ਦੌਰ ਵਿਚ ਹੋਰ ਵਾਧੂ ਖ਼ਰਚਿਆਂ ਤੋਂ ਬਚਿਆ ਜਾ ਸਕੇ। ਇਸ ਸਾਦੇ ਵਿਆਹ ਦੀ ਇਲਾਕੇ ਵਿਚ ਬਹੁਤ ਚਰਚਾ ਤੇ ਸ਼ਲਾਘਾ ਕੀਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।