ਜਲੰਧਰ: 10ਵੀਂ ਪਾਸ ਨੌਜਵਾਨ ਨੇ ਸੋਸ਼ਲ ਮੀਡੀਆ ਤੋਂ ਬਣਾਉਣੇ ਸਿੱਖੇ ਦੇਸੀ ਪਿਸਤੌਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਦੇਸੀ ਪਿਸਤੌਲਾਂ ਸਮੇਤ ਗ੍ਰਿਫ਼ਤਾਰ

Jalandhar: 10th pass youth learns to make country-made pistol from social media, arrested by police

ਜਲੰਧਰ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਾਬਾਲਗ ਨੌਜਵਾਨ ਜੋ ਕਿ 10ਵੀਂ ਜਮਾਤ ਪਾਸ ਸੀ ਉਸ ਨੂੰ 10 ਦੇਸੀ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਹ ਗ੍ਰਿਫ਼ਤਾਰੀ ਘਾਸ ਮੰਡੀ ਇਲਾਕੇ ਦੇ ਨੇੜੇ ਕੀਤੀ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਨਾਬਾਲਗ ਨੌਜਵਾਨ ਕੋਰਟ ਮੁਹੱਲਾ ਦਾ ਰਹਿਣ ਵਾਲਾ ਹੈ। ਉਸਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਫੜਿਆ ਗਿਆ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਨੌਜਵਾਨ ਦੇਸੀ ਪਿਸਤੌਲ ਸਪਲਾਈ ਕਰਨ ਲਈ ਇਲਾਕੇ ਵਿੱਚ ਘੁੰਮ ਰਿਹਾ ਹੈ।

ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਨਾਬਾਲਗ ਨੇ ਸੋਸ਼ਲ ਮੀਡੀਆ ਤੋਂ ਦੇਸੀ ਪਿਸਤੌਲ ਬਣਾਉਣਾ ਸਿੱਖਿਆ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਦੋਸ਼ੀ ਨਾਬਾਲਗ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਇਸ ਮਾਮਲੇ ਵਿੱਚ ਹੋਰ ਜਾਂਚ ਕੀਤੀ ਜਾ ਸਕੇ ਅਤੇ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਹ ਹਥਿਆਰ ਕਿਸ ਨੂੰ ਸਪਲਾਈ ਕਰਨ ਵਾਲਾ ਸੀ ਅਤੇ ਕੀ ਇਸ ਨੈੱਟਵਰਕ ਵਿੱਚ ਹੋਰ ਲੋਕ ਸ਼ਾਮਲ ਹਨ।