ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਵਿੱਚ ਹਰੀਕੇ ਪੱਤਣ ਨਿਵਾਸੀ ਮਾਸਟਰ ਗੁਰਪ੍ਰੀਤ ਸਿੰਘ ਦੀ ਮੌਤ
ਮੌਤ ਦਾ ਪਤਾ ਲੱਗਣ ਉੱਤੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ
Master Gurpreet Singh, a resident of Harike Pattan, died in an accident caused by a roof collapse.
ਹਰੀਕੇ ਪੱਤਣ : ਕਸਬਾ ਹਰੀਕੇ ਪੱਤਣ ਦੇ ਨਜ਼ਦੀਕੀ ਪਿੰਡ ਸਭਰਾ ਵਿਖੇ ਘਰ ਵਿਚ ਚੱਲ ਰਹੇ ਸਮਾਗਮ ਦੌਰਾਨ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ ਕਸਬਾ ਹਰੀਕੇ ਪੱਤਣ ਦੇ ਨੌਜਵਾਨ ਮਾਸਟਰ ਗੁਰਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਲਾਕੇ ਵਿੱਚ ਮੌਤ ਦਾ ਪਤਾ ਲੱਗਣ ਉੱਤੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਦੱਸ ਦੇਈਏ ਕਿ ਮਾਸਟਰ ਗੁਰਪ੍ਰੀਤ ਸਿੰਘ (40 ਸਾਲ) ਪੁੱਤਰ ਜਗਤਾਰ ਸਿੰਘ ਵਾਸੀ ਹਰੀਕੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਸਕੂਲ ਫ਼ਤਹਿਗੜ੍ਹ ਸਭਰਾ ਵਿਚ ਅਧਿਆਪਕ ਸੀ ਤੇ ਇਕ ਨੇਕ ਦਿਲ ਅਤੇ ਸਾਊ ਸੁਭਾਅ ਦਾ ਇਨਸਾਨ ਸੀ।
ਮਾਪਿਆ ਦਾ ਸੀ ਇਕਲੌਤਾ ਪੁੱਤਰ
ਮਾਸਟਰ ਗੁਰਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਆਪਣੇ ਪਿੱਛੇ ਪਤਨੀ, ਇਕ 10 ਸਾਲ ਦਾ ਬੇਟਾ ਅਤੇ ਮਾਤਾ ਪਿਤਾ ਨੂੰ ਛੱਡ ਗਿਆ ਹੈ।