ਆਨਲਾਈਨ ਗੇਮ ਨੇ ਮੁੰਡੇ ਨੂੰ ਕਰ ਦਿਤਾ ਸੀ ‘ਮਾਨਸਿਕ ਤੌਰ ’ਤੇ ਬਿਮਾਰ, ਇਕਲੌਤਾ ਪੁੱਤਰ ਘਰੋਂ ਹੋਇਆ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਆਸ ਦਰਿਆ ਦੇ ਪੁਲ ਤੋਂ ਮਿਲੀਆਂ ਚੱਪਲਾਂ

Online game made boy 'mentally ill', only son goes missing from home

ਗੁਰਦਾਸਪੁਰ: ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਰਹਿਣ ਵਾਲਾ 21 ਸਾਲਾ ਅਕਸ਼ੈ ਕੁਮਾਰ ਘਰੋਂ ਲਾਪਤਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸਨੇ ਮੋਬਾਈਲ 'ਤੇ ਆਨਲਾਈਨ ਗੇਮ ਖੇਡਣਾ ਸ਼ੁਰੂ ਕੀਤਾ ਸੀ ਅਤੇ ਇਸ ਤੋਂ ਬਾਅਦ ਉਹ ਮਾਨਸਿਕ ਬਿਮਾਰੀ ਤੋਂ ਪੀੜਤ ਹੋਣ ਲੱਗਾ ਅਤੇ ਕੱਲ੍ਹ ਦੁਪਹਿਰ ਨੂੰ ਉਹ ਆਖਰੀ ਵਾਰ ਸਾਰਿਆਂ ਨੂੰ ਅਲਵਿਦਾ ਕਹਿਣ ਵਾਲੀ ਵੀਡੀਓ ਬਣਾਉਣ ਤੋਂ ਬਾਅਦ ਲਾਪਤਾ ਹੋ ਗਿਆ। ਨੌਜਵਾਨ ਦੀਆਂ ਚੱਪਲਾਂ ਬਿਆਸ ਦਰਿਆ ਦੇ ਕੰਢੇ ਮਿਲੀਆਂ ਸਨ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ।

 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਅਕਸ਼ੈ ਦੇ ਪਿਤਾ ਗੁਰਨਾਮ ਸਿੰਘ ਅਤੇ ਭੈਣ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਦੇ ਪੁੱਤਰ ਅਕਸ਼ੈ ਕੁਮਾਰ ਨੇ ਆਨਲਾਈਨ ਗੇਮ ਖੇਡਣਾ ਸ਼ੁਰੂ ਕੀਤਾ ਹੈ, ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗਾ ਹੈ। ਉਸਦਾ ਇਲਾਜ ਚੱਲ ਰਿਹਾ ਸੀ। ਅਕਸ਼ੈ ਕੁਮਾਰ ਨੇ ਇੱਕ ਵੀਡੀਓ ਬਣਾਈ ਅਤੇ ਵੀਡੀਓ ਕਾਲ ਰਾਹੀਂ ਆਪਣੀ ਭੈਣ ਨਾਲ ਘਰ ਛੱਡਣ ਦੀ ਕਹਾਣੀ ਸਾਂਝੀ ਕੀਤੀ ਅਤੇ ਆਖਰੀ ਵਾਰ ਜਦੋਂ ਉਸਨੇ ਆਪਣੀ ਭੈਣ ਅਤੇ ਮਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਤਾਂ ਉਹ ਸੀ ਕਿ ਮੈਂ ਬਿਆਸ ਦਰਿਆ ਦੇ ਪੁਲ 'ਤੇ ਪਹੁੰਚ ਗਿਆ ਹਾਂ ਅਤੇ ਦਰਿਆ ਵਿੱਚ ਛਾਲ ਮਾਰਨ ਵਾਲਾ ਹਾਂ। ਇਸ ਤੋਂ ਬਾਅਦ ਉਸਦਾ ਫ਼ੋਨ ਬੰਦ ਹੋ ਗਿਆ। ਮਾਪਿਆ ਨੇ ਜਦੋਂ ਅਸੀਂ ਬਿਆਸ ਨਦੀ ਦੇ ਪੁਲ 'ਤੇ ਪਹੁੰਚੇ, ਤਾਂ ਉੱਥੇ ਅਕਸ਼ੈ ਕੁਮਾਰ ਦੀਆਂ ਚੱਪਲਾਂ ਮਿਲੀਆਂ।

ਨੌਜਵਾਨ ਦੇ ਮਾਪਿਆ ਦਾ ਕਹਿਣਾ ਹੈ ਕਿ ਆਨਲਾਈਨ ਗੇਮ ਖੇਡਣ ਨਾਲ ਉਹ ਮਾਨਸਿਕ ਰੋਗੀ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਇਹ ਹੋਇਆ ਹੈ ਇਹ ਆਨਲਾਈਨ ਗੇਮ ਕਾਰਨ ਹੋਇਆ ਹੈ।