6ਵੀਂ ਜਮਾਤ 'ਚੋਂ ਹੋਈ ਸੀ ਫੇਲ੍ਹ ਹੁਣ IAS ਦਾ ਪੇਪਰ ਕੀਤਾ ਪਾਸ, ਦੱਸੀ ਆਪਣੀ ਕਾਮਯਾਬੀ ਦੀ ਕਹਾਣੀ

ਏਜੰਸੀ

ਖ਼ਬਰਾਂ, ਪੰਜਾਬ

ਅੱਜ ਕੱਲ੍ਹ ਲੜਕੀਆਂ ਕਾਫੀ ਅੱਗੇ ਜਾ ਰਹੀਆਂ ਹਨ ਚਾਹੇ ਉਹ ਕੋਈ ਵੀ ਖੇਤਰ ਹੋਵੇ ਤੇ ਹੁਣ 6ਵੀਂ ਜਮਾਤ ਵਿਚੋਂ ਫੇਲ੍ਹ ਹੋਣ ਵਾਲੀ ਰੁਕਮਣੀ ਰਿਆੜ ਨੇ IAS ਦੇ ਪੇਪਰ ਵਿਚੋਂ....

File Photo

ਚੰਡੀਗੜ੍ਹ- ਅੱਜ ਕੱਲ੍ਹ ਲੜਕੀਆਂ ਕਾਫੀ ਅੱਗੇ ਜਾ ਰਹੀਆਂ ਹਨ ਚਾਹੇ ਉਹ ਕੋਈ ਵੀ ਖੇਤਰ ਹੋਵੇ ਤੇ ਹੁਣ 6ਵੀਂ ਜਮਾਤ ਵਿਚੋਂ ਫੇਲ੍ਹ ਹੋਣ ਵਾਲੀ ਰੁਕਮਣੀ ਰਿਆੜ ਨੇ IAS ਦੇ ਪੇਪਰ ਵਿਚੋਂ ਮੱਲਾਂ ਮਾਰੀਆਂ ਹਨ। ਚੰਡੀਗੜ੍ਹ ਦੀ ਵਸਨੀਕ ਰੁਕਮਣੀ ਨੇ ਇਕ ਇੰਟਰਵਿਊ ਵਿੱਚ ਦੱਸਿਆ ਕਿ ਉਸ ਨੇ ਆਪਣੀ ਮਾਸਟਰਜ਼ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ (ਟੀਆਈਐਸਐਸ), ਮੁੰਬਈ (Tata Institute of Social Sciences (TISS), Mumbai) ਤੋਂ ਕੀਤੀ।

ਅੱਗੇ ਉਸਨੇ ਕਿਹਾ ਕਿ ਜਦੋਂ ਡਲਹੌਜ਼ੀ ਦੇ ਸੈਕਰਡ ਹਾਰਟ ਸਕੂਲ ਵਿੱਚ ਇੱਕ ਬੋਰਡਿੰਗ ਸਕੂਲ ਵਿੱਚ ਉਸਦਾ ਦਾਖਲਾ ਹੋਇਆ ਅਤੇ ਇਸ ਲਈ ਉਹ ਦਬਾਅ ਦਾ ਸਾਹਮਣਾ ਕਰਨ ਵਿੱਚ ਅਸਮਰਥ ਸੀ। ਛੇਵੀਂ ਜਮਾਤ ਵਿਚੋਂ ਫੇਲ੍ਹ ਹੋਣ ਕਾਰਨ ਉਸ ਸਮੇ ਤੋਂ ਹੀ ਉਹ ਅਸਫਲਤਾ ਤੋਂ ਡਰਨ ਲੱਗ ਗਈ ਸੀ।

ਅਸਫਲਤਾ ਦੇ ਡਰ ਤੇ ਦਬਾਅ ਨੇ ਉਸਨੂੰ ਇੰਨਾ ਮਜ਼ਬੂਤ ਬਣਾ ਦਿੱਤਾ। ਉਹ ਇਹ ਵੀ ਸੋਚਣ ਲੱਗ ਪਈ ਕਿ ਕਿਸੇ ਹੋਰ ਨੂੰ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲ ਸਕਦਾ। ਉਸਨੇ 2005 ਵਿਚ ਸਕੂਲ ਆਫ਼ ਸੋਸ਼ਲ ਸਾਇੰਸਜ਼ ਵਿੱਚ ਦਾਖਲਾ ਲਿਆ ਅਤੇ 2008 ਵਿੱਚ ਪਾਸ ਹੋ ਕੇ ਵਿਸੇਸ ਤੌਰ ਤੇ ਸੋਨ ਤਗਮਾ ਵੀ ਪ੍ਰਾਪਤ ਕੀਤਾ।