ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਵਿਧਾਨ ਸਭਾ 'ਚ ਚੁੱਕਿਆ EVM ਦਾ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਦੇ ਬਾਹਰ ਖ਼ਜ਼ਾਨਾ ਮੰਤਰੀ ਦੀਆਂ ਮਿੱਠੀਆਂ ਗੋਲੀਆਂ ਦਾ ਕਹਿ ਕੇ ਟਾਫ਼ੀਆਂ ਵੰਡੀਆਂ ਗਈਆਂ।

EVM issue

ਚੰਡੀਗੜ੍ਹ:  ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਵਿਚਕਾਰ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨੇ ਆਰਟੀਕਲ 388 ਤਹਿਤ ਕਮੇਟੀ ਦਾ ਗਠਨ ਕਰਕੇ ਵੋਟਾਂ ਈ.ਵੀ.ਐੱਮਜ਼ ਦੀਆਂ ਬੈਲਟ ਪੇਪਰ ਰਾਹੀਂ ਕਰਵਾਉਣ ਸੰਬੰਧੀ ਮੈਂਬਰਾਂ ਦੀ ਰਾਏ ਮੰਗੀ ਹੈ ਜਿਸ ਦੇ ਚਲਦੇ ਸਾਨੂੰ ਸਦਨ 'ਚ ਅਜਿਹੀ ਪ੍ਰਕਿਰਿਆ ਲਿਆਉਣੀ ਚਾਹੀਦੀ ਹੈ ਤਾਂ ਜੋ ਈਵੀਐਮ ਰਾਹੀਂ ਵੋਟਾਂ ਚ ਗੜਬੜੀ ਨੂੰ ਰੋਕਿਆ ਜਾ ਸਕੇ।

ਇਸ ਤੋਂ ਪਹਿਲਾਂ ਵਿਧਾਨਸਭਾ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਬਜਟ 2021-22 'ਚ ਆਪਣੀ ਸਰਕਾਰ ਦੇ ਪੁਰਾਣੇ ਤੇ ਨਾ ਪੂਰੇ ਹੋਏ ਵਾਅਦੇ ਪੇਸ਼ ਕੀਤੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਵਿੱਤ ਮੰਤਰੀ ਦੇ ਬਜਟ 'ਤੇ ਸੰਕੇਤਕ ਰੂਪ ਨਾਲ ਵਾਰ ਕਰਦੇ ਹੋਏ ਵਿਧਾਨ ਸਭਾ ਦੇ ਬਾਹਰ ਖ਼ਜ਼ਾਨਾ ਮੰਤਰੀ ਦੀਆਂ ਮਿੱਠੀਆਂ ਗੋਲੀਆਂ ਦਾ ਕਹਿ ਕੇ ਟਾਫ਼ੀਆਂ ਵੰਡੀਆਂ ਗਈਆਂ।