ਫਿਰੋਜ਼ਪੁਰ ’ਚ ਚੱਲੀਆਂ ਗੋਲੀਆਂ, ਸਾਬਕਾ ਕੌਂਸਲਰ ਜ਼ਖ਼ਮੀ
ਥਾਣਾ ਸਿਟੀ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ
Ferozepur
ਫਿਰੋਜ਼ਪੁਰ : (ਪਰਮਜੀਤ ਸਿੰਘ)- ਫਿਰੋਜ਼ਪੁਰ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਬੀਤੀ ਰਾਤ ਥਾਣਾ ਸਿਟੀ ਅਧੀਨ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ। ਹਮਲਾਵਰਾਂ ਵੱਲੋਂ ਮਾਰੀਆਂ ਗੋਲੀਆਂ ਨਾਲ ਸਾਬਕਾ ਕੌਂਸਲਰ ਅਮਰਜੀਤ ਨਾਰੰਗ ਉਰਫ ਸੋਨੂੰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ।
ਅਮਰਜੀਤ ਨਾਰੰਗ ਉਰਫ ਸੋਨੂ ਸ਼ਹਿਰ ਦੇ ਵਾਰਡ ਨੰਬਰ 29 ਦੇ ਸਾਬਕਾ ਕੌਂਸਲਰ ਹਨ। ਅਣਪਛਾਤੇ ਹਮਲਾਵਰਾਂ ਨੇ ਬੀਤੀ ਰਾਤ ਉਸ ਦੀ ਲੱਤ ਵਿੱਚ ਗੋਲੀਆਂ ਮਾਰ ਦਿੱਤੀਆਂ। ਇਸ ਵਾਰਦਾਤ ਤੋਂ ਕੁੱਝ ਘੰਟੇ ਪਹਿਲਾਂ ਸੋਨੂੰ ਦਾ ਕਿਸੇ ਵਿਅਕਤੀ ਨਾਲ ਝਗੜਾ ਹੋਇਆ ਸੀ। ਬਾਅਦ ਵਿਚ ਕੁੱਝ ਹਮਲਾਵਰਾਂ ਨੇ ਸੋਨੂੰ ਤੇ ਹਮਲਾ ਕਰ ਦਿੱਤਾ। ਸੋਨੂੰ ਦੀ ਇਕ ਲੱਤ ਵਿਚ ਦੋ ਗੋਲੀਆਂ ਵੱਜੀਆਂ ਹਨ। ਥਾਣਾ ਸਿਟੀ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਸਮੇਂ ਸੋਨੂੰ ਦੀ ਪਤਨੀ ਸ਼ਿਵਾਨੀ ਨਾਰੰਗ ਇਸ ਵਾਰਡ ਤੋਂ ਕੌਂਸਲਰ ਹੈ।