ਮਨਪ੍ਰੀਤ ਬਾਦਲ ਨੇ ਪੰਜਾਬ ਵਾਸੀਆਂ ਨੂੰ ਫਿਰ ਦਿੱਤੀਆਂ ਮਿੱਠੀਆਂ ਗੋਲੀਆਂ : ਮਜੀਠੀਆ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਬਜਟ 2021-22 'ਚ ਆਪਣੀ ਸਰਕਾਰ ਦੇ ਪੁਰਾਣੇ ਤੇ ਨਾ ਪੂਰੇ ਹੋਏ ਵਾਅਦੇ ਪੇਸ਼ ਕੀਤੇ ਹਨ।
ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਵਿਚਕਾਰ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਬਜਟ 2021-22 'ਚ ਆਪਣੀ ਸਰਕਾਰ ਦੇ ਪੁਰਾਣੇ ਤੇ ਨਾ ਪੂਰੇ ਹੋਏ ਵਾਅਦੇ ਪੇਸ਼ ਕੀਤੇ ਹਨ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਵਿੱਤ ਮੰਤਰੀ ਦੇ ਬਜਟ 'ਤੇ ਸੰਕੇਤਕ ਰੂਪ ਨਾਲ ਵਾਰ ਕਰਦੇ ਹੋਏ ਵਿਧਾਨ ਸਭਾ ਦੇ ਬਾਹਰ ਖ਼ਜ਼ਾਨਾ ਮੰਤਰੀ ਦੀਆਂ ਮਿੱਠੀਆਂ ਗੋਲੀਆਂ ਦਾ ਕਹਿ ਕੇ ਟਾਫ਼ੀਆਂ ਵੰਡੀਆਂ ਗਈਆਂ।
ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਗਏ ਕੈਪਟਨ ਸਰਕਾਰ ਦੇ 2021-22 ਦੇ ਨਵੇਂ ਬਜਟ ’ਚ ਅਹਿਮ ਰਿਆਇਤਾਂ ਵੱਖ-ਵੱਖ ਵਰਗਾਂ ਨੂੰ ਦਿਤੀਆਂ ਗਈਆਂ ਹਨ। 1,68,015 ਕਰੋੜ ਦੇ ਕੁਲ ਆਕਾਰ ਦੇ ਇਸ ਬਜਟ ’ਚ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਅਤੇ ਇਹ ਪੂਰੀ ਤਰ੍ਹਾਂ ਚੁਣਾਵੀ ਬਜਟ ਦੀ ਹੀ ਝਲਕ ਦਿੰਦਾ ਹੈ। ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤ ਵਰਗ ਨੂੰ ਅਹਿਮ ਸੌਗ਼ਾਤ ਦਿੰਦਿਆਂ ਸਰਕਾਰੀ ਬੱਸਾਂ ’ਚ ਉਨ੍ਹਾਂ ਦਾ ਸਫ਼ਰ ਮੁਫ਼ਤ ਕਰ ਦਿਤਾ ਗਿਆ ਹੈ।