ਦੁਕਾਨ ਮਾਲਕ ਵੱਲੋਂ ਗੈਸ ਸਿਲੰਡਰ ਭਰਨ ਸਮੇਂ ਸਿਲੰਡਰ ਨੂੰ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਢਲ ਰੋਡ ‘ਤੇ ਸਥਿਤ ਮਹਾਕਾਲੀ ਨਗਰ ਗਲੀ ਨੰਬਰ ਇੱਕ ਵਿਚ ਪਵਨ ਕਰਿਆਨਾ ਸਟੋਰ ਦੇ ਮਾਲਕ...

The cylinder caught fire

ਚੰਡੀਗੜ੍ਹ: ਸੋਢਲ ਰੋਡ ‘ਤੇ ਸਥਿਤ ਮਹਾਕਾਲੀ ਨਗਰ ਗਲੀ ਨੰਬਰ ਇੱਕ ਵਿਚ ਪਵਨ ਕਰਿਆਨਾ ਸਟੋਰ ਦੇ ਮਾਲਕ ਪਵਨ ਕੁਮਾਰ ਦੇ ਰਿਸ਼ਤੇਦਾਰ ਨਰਿੰਦਰ ਤੇਜਪਾਲ ਸ਼ਰਮਾ ਵਾਸੀ ਮੁਨਾਰ ਪਿੰਡ ਹਮੀਰਾ ਨੇ ਗਲੀ ਵਿੱਚ ਲਗਪਗ 30 ਕਵਾਟਰ ਪਾਏ ਹੋਏ ਹਨ। ਜਿਸ ਨੂੰ ਕਿਰਾਏ ਤੇ ਚੜ੍ਹਾ ਕੇ ਕਿਰਾਇਆ ਵਸੂਲਿਆ ਜਾਂਦਾ ਹੈ। ਅਤੇ ਨਾਲ ਦੋ ਦੁਕਾਨਾਂ ਕਿਰਾਏ ‘ਤੇ  ਦਿੱਤੀਆਂ ਹੋਈਆਂ ਹਨ। ਜਿਸ ਵਿੱਚੋਂ ਇੱਕ ਦੁਕਾਨ ‘ਚ ਗੈਸ ਸਿਲੰਡਰ ਗ਼ੈਰਕਾਨੂੰਨੀ ਢੰਗ ਨਾਲ ਭਰਿਆ ਜਾ ਰਿਹਾ ਸੀ।  

ਦੱਸਿਆ ਜਾ ਰਿਹਾ ਹੈ ਕਿ ਇਸ ਦੁਕਾਨ ਵਿਚ ਗੈਰ ਕਾਨੂੰਨੀ ਢੰਗ ਨਾਲ ਗੈਸ ਸਿਲੰਡਰ ਭਰਨ ਦਾ ਕੰਮ ਲਗਾਤਾਰ ਛੇ ਮਹੀਨਿਆਂ ਤੋਂ ਕੀਤਾ ਜਾ ਰਿਹਾ ਸੀ। ਸੋਮਵਾਰ ਸ਼ਾਮ ਕਰੀਬ 7 ਵਜੇ ਗੈਸ ਭਰਨ ਸਮੇਂ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਨੂੰ ਵੇਖ ਦੁਕਾਨ ਮਾਲਕ ਗੁੱਡੂ  ਵਾਸੀ ਗੁਜਾਪੀਰ  ਦੁਕਾਨ ਛੱਡ ਕੇ ਬਾਹਰ ਦੌੜ ਗਿਆ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆ 2 ਗੱਡੀਆਂ ਪਹੁੰਚੀਆਂ।

ਜਿਨ੍ਹਾਂ ਨੇ ਆਪਣੀ ਸੂਝ ਬੂਝ ਦੇ ਨਾਲ ਅੱਗ ਬੁਝਾਈ ਅੱਗ ਦੇ ਦੌਰਾਨ ਕੁਲ ਦੋ ਸਿਲੰਡਰ ਬਲਾਸਟ ਹੋਏ ਜਿਸ ਵਿੱਚੋਂ  ਇਕ ਦੁਕਾਨ ਅੰਦਰ ਬਲਾਸਟ ਹੋਇਆ ਅਤੇ  ਇਕ ਸਿਲੰਡਰ ਦੁਕਾਨ ਤੋਂ ਬਾਹਰ ਆ ਕੇ ਬਲਾਸਟ ਹੋਇਆ ਹੈ। ਸਿਲੰਡਰ ਵਿਚ ਗੈਸ ਦੀ ਘੱਟ ਮਾਤਰਾ ਹੋਣ ਕਾਰਨ  ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।

ਮੌਕੇ ‘ਤੇ ਥਾਣਾ ਅੱਠ ਦੇ ਏ.ਐੱਸ.ਆਈ ਕਿਸ਼ੋਰ ਕੁਮਾਰ  ਆਪਣੀ ਪੁਲੀਸ ਪਾਰਟੀ ਨਾਲ ਪੁੱਜੇ ਜਦੋਂ ਬਿਲਡਿੰਗ ਮਾਲਕ ਦੇ ਬਾਰੇ ਅਤੇ ਦੁਕਾਨਦਾਰ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਬਿਲਡਿੰਗ ਮਾਲਕ ਦੇ ਰਿਸ਼ਤੇਦਾਰ ਸੱਤਪਾਲ ਸ਼ਰਮਾ ਅਤੇ ਪਵਨ ਕੁਮਾਰ ਸ਼ਰਮਾ ਪੁਲੀਸ ਦੇ ਸਾਹਮਣੇ ਨਹੀਂ ਆਏ। ਜਿਸ ਕਾਰਨ ਪੁਲੀਸ ਨੂੰ ਕਿਸੇ ਵੀ ਤਰ੍ਹਾਂ ਜਵਾਬ ਨਾ ਮਿਲਣ ‘ਤੇ ਪੁਲਿਸ ਬੇਰੰਗ ਵਾਪਿਸ ਚਲੇ ਗਈ।