ਬੀ.ਐੱਸ.ਐਫ. ਜਵਾਨਾਂ ਦੇ ਹੱਥ ਲੱਗੀ ਸਫਲਤਾ, ਚੌਕੀ ਹਵੇਲੀਆਂ ਤੋਂ ਡਰੋਨ ਕੀਤਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਰੋਨ ਨੂੰ ਵੇਖ ਕੇ ਬੀਐਸਐਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ

Drone

 

ਅੰਮ੍ਰਿਤਸਰ: ਪੰਜਾਬ ਵਿਚ ਆਏ ਦਿਨ ਡਰੋਨ ਵੇਖੇ ਜਾ ਰਹ ਹਨ।  ਹੁਣ ਅੰਮ੍ਰਿਤਸਰ ਦੇ ਬਾਹਰਵਾਰ ਵਾਹਗਾ ਸਰਹੱਦ ਨੇੜੇ ਬੀਓਪੀ ਹਵੇਲੀਆ ਵਿਖੇ ਡਰੋਨ ਦੀ ਹਲਚਲ ਦਿਖਾਈ ਦਿੱਤੀ।

 

 

ਜਿਸ ਤੋਂ ਬਾਅਦ ਡਿਊਟੀ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਤੁਰੰਤ ਹਰਕਤ ਵਿਚ ਆਉਂਦੇ ਹੋਏ ਡਰੋਨ ਵੱਲ ਫਾਇਰਿੰਗ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਡਰੋਨ ਬਰਾਮਦ ਕੀਤਾ ਗਿਆ। ਬੀਐਸਐਫ ਜਵਾਨਾਂ ਵੱਲੋਂ ਅਜੇ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਮੌਕੇ ਸਰਚ ਅਭਿਆਨ 'ਚ ਜਿੱਥੇ ਬੀਐੱਸਈਫ ਦੇ ਡੀਆਈਜੀ ਭੁਪਿੰਦਰ ਸਿੰਘ 71 ਬਟਾਲੀਅਨ ਕਮਾਂਡਰ ਪਰਮੋਦ ਪ੍ਰਸਾਦ ਨੋਟੀਕਲ ਅਤੇ ਕੰਪਨੀ ਕਮਾਂਡਰ ਰਘੂਨਾਥ ਰਾਮ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਸਬ ਇੰਸਪੈਕਟਰ ਦਲਬੀਰ ਸਿੰਘ ਤੋਂ ਇਲਾਵਾ ਭਾਰੀ ਬੀਐਸਐਫ ਤੇ ਪੁਲਿਸ ਦੇ ਜਵਾਨਾਂ ਨੇ ਸਰਚ ਅਭਿਆਨ ਜਾਰੀ ਰੱਖਿਆ।

ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਬਰਾਮਦ ਹੋਇਆ ਡ੍ਰੋਨ ਵੱਖ-ਵੱਖ ਥਾਵਾਂ ਤੋਂ ਪਹਿਲਾਂ ਮਿਲੇ ਡਰੋਨਾਂ ਵਰਗਾ ਹੀ ਹੈ ਅਤੇ ਉਸ ਨਾਲ ਚਿੱਟੇ ਕੱਪੜੇ ਵਿਚ ਇਕ ਤਿੰਨ ਇੱਕ ਸੌ ਗਰਾਮ ਦਾ ਕੋਈ ਪੱਥਰ ਬੱਝਾ ਹੋਇਆ ਸੀ ਅਤੇ ਜਿਸ ਨੂੰ ਕਿ ਬੀਐਸਐਫ ਦੇ ਹਵਾਲੇ ਕਰ ਦਿੱਤਾ ਗਿਆ ਹੈ।