ਚੋਣ ਨਤੀਜੇ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਣਗੇ : ਚੰਨੀ
ਚੋਣ ਨਤੀਜੇ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਣਗੇ : ਚੰਨੀ
ਸ਼ਹਿਣਾ/ਭਦੌੜ, 8 ਮਾਰਚ (ਸੁਖਵਿੰਦਰ ਸਿੰਘ ਧਾਲੀਵਾਲ) : ਵਿਧਾਨ ਸਭਾ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੇ ਅੱਜ ਮਿਲਨ ਪੈਲੇਸ ਭਦੌੜ ਵਿਖੇ ਵਰਕਰ ਮਿਲਣੀ ਕੀਤੀ |
ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਮਹਿਲਾ ਦਿਵਸ ਹੋਣ ਕਾਰਨ ਉਨ੍ਹਾਂ ਆਂਗਨਵਾੜੀ ਮੁਲਾਜ਼ਮ ਅਤੇ ਮਹਿਲਾ ਕਾਂਗਰਸ ਦੀਆਂ ਮਹਿਲਾਵਾਂ ਦਾ ਸਨਮਾਨ ਵੀ ਕੀਤਾ | ਸਮਾਗਮ ਦੌਰਾਨ ਪੱਤਰਕਾਰਾਂ ਵਲੋਂ ਪੁਛਿਆ ਗਿਆ ਕਿ ਕਈ ਚੈਨਲ ਆਪ ਦੀ ਸਰਕਾਰ ਬਣਨ ਦੇ ਸਰਵੇ ਦੇ ਰਹੇ ਹਨ ਤਾਂ ਚੰਨੀ ਨੇ ਕਿਹਾ ਕਿ ਚੋਣ ਨਤੀਜੇ ਵਿਰੋਧੀ ਪਾਰਟੀਆਂ ਦੀ ਬੋਲਤੀ ਬੰਦ ਕਰ ਦੇਣਗੇ ਪੰਜਾਬ ਵਿਚ ਮੁੜ-ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ | ਉਨ੍ਹਾਂ ਕਿਹਾ ਕਿ ਅਸੀਂ ਅਪਣੇ ਇਕ ਸੌ ਗਿਆਰਾਂ ਦਿਨਾਂ ਦੇ ਕੀਤੇ ਹੋਏ ਸਰਬਪੱਖੀ ਵਿਕਾਸ ਕਾਰਜਾਂ ਦੇ ਨਾਮ 'ਤੇ ਵੋਟਾਂ ਮੰਗੀਆਂ ਹਨ ਜਦੋਂ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਾਰੀ ਹੋਈ ਚੁੱਪ ਸਬੰਧੀ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਮੈਂ ਕੁੱਝ ਨਹੀਂ ਕਹਿਣਾ ਚਾਹੀਦਾ ਅਸਲੀ ਤਸਵੀਰ 10 ਮਾਰਚ ਨੂੰ ਲੋਕਾਂ ਦੇ ਸਾਹਮਣੇ ਆ ਜਾਵੇਗੀ |
ਇਸ ਮੌਕੇ ਦਰਬਾਰਾ ਸਿੰਘ ਗੁਰੂ, ਮਹੁੰਮਦ ਸਦੀਕ, ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਸੁਖਜੀਤ ਕੌਰ ਸੁੱਖੀ,ਐਜ ਕੁਮਾਰ ਚੈਅਰਮੈਨ, ਮੁਨੀਸ ਕੁਮਾਰ ਪ੍ਰਧਾਨ, ਰਾਜਬੀਰ ਸਿੰਗਲਾ, ਬਾਬੂ ਸਰਿੰਦਰਪਾਲ ਗਰਗ ਬਾਬੂ ਵਿਜੈ ਕੁਮਾਰ, ਸੁਖਵਿੰਦਰ ਸਿੰਘ ਧਾਲੀਵਾਲ ਸਹਿਣਾ, ਜਥੇਦਾਰ ਸਾਧੂ ਸਿੰਘ ਰਾਗੀ ਸਾਬਕਾ ਪ੍ਰਧਾਨ, ਗੁਰਸੇਵਕ ਸਿੰਘ ਨੈਣੇਵਾਲੀਆ, ਗੁਰਮੇਲ ਸਿੰਘ ਮੋੜ, ਰਾਜਿੰਦਰ ਬੱਲੂ ਪ੍ਰਧਾਨ, ਇੰਦਰਜੀਤ ਸਿੰਘ ਭਿੰਦਾ, ਸਰਦਾਰਾਂ ਸਿੰਘ ਮੋੜ, ਸੁਖਵਿੰਦਰ ਸਿੰਘ ਕਲਕੱਤਾ, ਗੁਰਦੀਪ ਦਾਸ ਬਾਵਾ, ਗਿਰਧਾਰੀ ਲਾਲ ਗਰਗ, ਗੁਰਪਿੰਦਰ ਸਿੰਘ ਪਿੰਕੂ, ਹਰਦੇਵ ਸਿੰਘ ਗਿੱਲ, ਗੁਰਮੀਤ ਦਾਸ ਬਾਵਾ, ਮਹਿਮੂਦ ਮੋਨੂੰ, ਅਰਮਜੀਤ ਸਿੰਘ ਜੀਤਾ, ਗੁਰਤੇਜ ਸਿੰਘ ਨੈਣੇਵਾਲ, ਅੰਗਰੇਜ ਸਿੰਘ ਭਗਤਪੁਰਾ, ਸਰਬਜੀਤ ਕੌਰ ਭਦੋੜ, ਸਰਬਜੀਤ ਕੌਰ ਸੰਧੂ ਕਲਾਂ, ਹਰਜੀਤ ਕੌਰ, ਸਾਧੂ ਰਾਮ ਜਰਗਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ |
8---2ਡੀ