ਮੋਹਾਲੀ ਅਦਾਲਤ ਨੇ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ 22 ਤਕ ਵਧਾਈ

ਏਜੰਸੀ

ਖ਼ਬਰਾਂ, ਪੰਜਾਬ

ਮੋਹਾਲੀ ਅਦਾਲਤ ਨੇ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ 22 ਤਕ ਵਧਾਈ

image

 

ਐਸ.ਏ.ਐਸ ਨਗਰ, 8 ਮਾਰਚ (ਸੁਖਦੀਪ ਸਿੰਘ ਸੋਈਾ) : ਡਰਗੱਜ਼ ਮਾਮਲੇ 'ਚ ਪਟਿਆਲਾ ਜੇਲ 'ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ  ਅੱਜ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਇਥੇ ਅਦਾਲਤ ਨੇ ਬਿਕਰਮ ਮਜੀਠੀਆ ਨੂੰ  ਮੁੜ 22 ਮਾਰਚ ਤਕ ਨਿਆਂਇਕ ਹਿਰਾਸਤ 'ਚ ਭੇਜ ਦਿਤਾ ਹੈ |
ਇਸ ਤਰ੍ਹਾਂ ਹੁਣ ਬਿਕਰਮ ਮਜੀਠੀਆ 22 ਮਾਰਚ ਤਕ ਪਟਿਆਲਾ ਜੇਲ 'ਚ ਨਿਆਂਇਕ ਹਿਰਾਸਤ 'ਚ ਰਹਿਣਗੇ | ਇਸ ਬਾਰੇ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ  ਕਾਨੂੰਨ 'ਤੇ ਪੂਰਾ ਭਰੋਸਾ ਹੈ | ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਾਰੇ ਕੰਮ ਕਰ ਰਹੇ ਹਨ | ਦਸਣਯੋਗ ਹੈ ਕਿ ਡਰੱਗਜ਼ ਮਾਮਲੇ ਨੂੰ  ਲੈ ਕੇ ਬਿਕਰਮ ਮਜੀਠੀਆ 'ਤੇ ਮਾਮਲਾ ਦਰਜ ਹੈ | ਇਸ ਦੌਰਾਨ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਹਨ | ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਸਾਰੇ ਕੰਮ ਕਰ ਰਹੇ ਹਨ | ਇਸ ਤੋਂ ਇਲਾਵਾ ਐਗਜ਼ਿਟ ਪੋਲ 'ਤੇ ਗੱਲ ਕਰਦਿਆਂ ਅਕਾਲੀ ਨੇਤਾ ਮਜੀਠੀਆ ਨੇ ਕਿਹਾ ਕਿ ਪਿਛਲੀ ਵਾਰ ਵੀ 'ਆਪ' ਨੂੰ  100 ਸੀਟਾਂ ਮਿਲ ਰਹੀਆਂ ਸਨ, ਪਰ ਹੋਇਆ ਕੁੱਝ ਵੀ ਨਹੀਂ | ਉਨ੍ਹਾਂ ਕਿਹਾ ਕਿ ਸਾਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ | ਮਜੀਠੀਆ ਨੇ ਕਿਹਾ ਕਿ ਲੋਕਤੰਤਰ ਦਾ ਘਾਣ ਕਰਨ 'ਤੇ ਮਾਨਯੋਗ ਅਦਾਲਤ ਨੇ ਵੀ ਚਿੰਤਾ ਜਤਾਈ ਹੈ | ਸਰਕਾਰਾਂ ਧੱਕਾ ਕਰਦੀਆਂ ਹੁੰਦੀਆਂ ਹਨ, ਮੈਂ ਸੁਪਰੀਮ ਕੋਰਟ ਦੀ ਅਗਵਾਈ 'ਚ ਚੋਣ ਲੜੀ, ਸਰਕਾਰਾਂ ਅਪਣਾ ਕੰਮ ਕਰਨ | ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ, ਜਿੱਤ ਸੱਚਾਈ ਦੀ ਹੋਣੀ ਹੈ, ਇਹ ਮੇਰਾ ਮਨੋਬਲ ਨਹੀਂ ਤੋੜ ਸਕਦੇ |
2hupinder babber Photo 8-8 ਅਦਾਲਤ ਚੋਂ ਪੇਸ਼ੀ ਭੁਗਤ ਕੇ ਬਾਹਰ ਆਉਂਦੇ ਹੋਏ ਬਿਕਰਮ  ਸਿੰਘ ਮਜੀਠੀਆ