ਪੰਜਾਬ ਕਾਂਗਰਸ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 9 ਇੰਚਾਰਜ ਅਤੇ ਸਹਿ-ਇੰਚਾਰਜ ਕੀਤੇ ਨਿਯੁਕਤ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਨੇ ਵੀ ਹਾਲ ਹੀ ਵਿਚ ਜਲੰਧਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ਆਪਣੇ ਇੰਚਾਰਜ ਨਿਯੁਕਤ ਕੀਤੇ ਹਨ

Congress

 

ਚੰਡੀਗੜ੍ਹ - ਭਾਜਪਾ ਦੇ ਪਿੱਛੇ ਹੁਣ ਕਾਂਗਰਸ ਵੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਸਰਗਰਮ ਹੋ ਗਈ ਹੈ। ਭਾਜਪਾ ਨੇ ਹਾਲ ਹੀ ਵਿਚ ਜਲੰਧਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ਆਪਣੇ ਇੰਚਾਰਜ ਨਿਯੁਕਤ ਕੀਤੇ ਹਨ ਜਿਸ ਤੋਂ ਬਾਅਦ ਲੋਕ ਸਭਾ ਜ਼ਿਮਨੀ ਚੋਣਾਂ ਦੀ ਗੰਭੀਰਤਾ ਨੂੰ ਭਾਂਪਦਿਆਂ ਕਾਂਗਰਸ ਨੇ ਵੀ ਹੁਣ 9 ਵਿਧਾਨ ਸਭਾ ਹਲਕਿਆਂ ਵਿਚ ਆਪਣੇ ਇੰਚਾਰਜ ਲਗਾ ਦਿੱਤੇ ਹਨ। 

ਭਾਜਪਾ ਦੀ ਇਸ ਨੀਤੀ ਨੂੰ ਅੱਗੇ ਤੋਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ 9 ਵਿਧਾਨ ਸਭਾ ਹਲਕਿਆਂ ਵਿੱਚ ਨਾ ਸਿਰਫ਼ ਇੰਚਾਰਜ ਨਿਯੁਕਤ ਕੀਤੇ ਹਨ, ਸਗੋਂ ਦੋ ਸਹਿ-ਇੰਚਾਰਜ ਵੀ ਨਿਯੁਕਤ ਕੀਤੇ ਹਨ। ਫਿਲੌਰ 'ਚ ਇੰਦਰਬੀਰ ਸਿੰਘ ਬੁਲਾਰੀਆ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਇਆ ਗਿਆ ਹੈ। ਬਲਵਿੰਦਰ ਸਿੰਘ ਧਾਲੀਵਾਲ ਤੇ ਸੁਖਪਾਲ ਸਿੰਘ ਭੁੱਲਰ ਨੂੰ ਕੋ-ਇੰਚਾਰਜ, ਬਰਿੰਦਰ ਸਿੰਘ ਪਾਹੜਾ ਨੂੰ ਨਕੋਦਰ ਦਾ ਇੰਚਾਰਜ, ਸੰਤੋਖ ਸਿੰਘ ਭਲਾਈਪੁਰ ਤੇ ਮਲਕੀਤ ਸਿੰਘ ਦਾਖਾ ਨੂੰ ਸਹਿ-ਇੰਚਾਰਜ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਸ਼ਾਹਕੋਟ ਦਾ ਇੰਚਾਰਜ ਲਾਇਆ ਗਿਆ ਹੈ। 

ਕੁਲਬੀਰ ਸਿੰਘ ਜੀਰਾ ਤੇ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਸਹਿ ਇੰਚਾਰਜ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੂੰ ਕਰਤਾਰਪੁਰ ਵਿਚ ਇੰਚਾਰਜ ਲਗਾਇਆ ਗਿਆ ਹੈ ਜਦਕਿ ਹਰਪ੍ਰਤਾਪ ਸਿੰਘ ਅਜਨਾਲਾ ਤੇ ਹਰਮਿੰਦਰ ਸਿੰਘ ਗਿੱਲ ਨੂੰ ਸਹਿ-ਇੰਚਾਰਜ ਲਗਾਇਆ ਗਿਆ ਹੈ। ਵਿਜੇ ਇੰਦਰਾ ਸਿੰਗਲਾ ਨੂੰ ਜਲੰਧਰ ਵੈਸਟ ਦਾ ਇੰਚਾਰਜ, ਕੁਲਦੀਪ ਸਿੰਘ ਵੈਦ ਤੇ ਦਵਿੰਦਰ ਘੁਬਾਇਆ ਨੂੰ ਕੋ-ਇੰਚਾਰਜ, ਰਾਣਾ ਕੰਵਰਪਾਲ ਸਿੰਘ ਜਲੰਧਰ ਸੈਂਟਰਲ ਦੇ ਇੰਚਾਰਜ, ਰਮਿੰਦਰਾ ਆਵਲਾ ਤੇ ਸੰਜੇ ਤਲਵਾੜ ਕੋ-ਇੰਚਾਰਜ

ਹਰਦਿਆਲ ਸਿੰਘ ਕੰਬੋਜ ਜਲੰਧਰ ਨਾਰਥ ਦੇ ਇੰਚਾਰਜ, ਅਮਿਤ ਵਿਜ ਅਤੇ ਸੁਨੀਲ ਦੱਤੀ ਨੂੰ ਕੋ-ਇੰਚਾਰਜ, ਜਲੰਧਰ ਛਾਉਣੀ ਵਿਚ ਰਾਜ ਕੁਮਾਰ ਚੱਬੇਵਾਲ, ਅਰੁਣ ਡੋਗਰਾ ਅਤੇ ਬਲਦੇਵ ਸਿੰਘ ਜੈਤੋ ਨੂੰ ਕੋ-ਇੰਚਾਰਜ, ਆਦਮਪੁਰ ਵਿਚ ਗੁਰਕੀਰਤ ਸਿੰਘ ਕੋਟਲੀ, ਲਖਬੀਰ ਸਿੰਘ ਲੱਖਾ ਅਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਵੀ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।