Punjab Weather Update: ਪੰਜਾਬ ’ਚ 12 ਤੋਂ ਬਾਅਦ ਫਿਰ ਬਦਲੇਗਾ ਮੌਸਮ ਦਾ ਮਿਜਾਜ਼

ਏਜੰਸੀ

ਖ਼ਬਰਾਂ, ਪੰਜਾਬ

11 ਮਾਰਚ ਤਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।

Punjab Weather

Punjab Weather Update News in Punjabi/ ਲੁਧਿਆਣਾ (ਇੰਦਰਜੀਤ ਸਿੰਘ) : ਸੂਬੇ ’ਚ ਮੌਸਮ 11 ਮਾਰਚ ਤਕ ਖ਼ੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। 12 ਮਾਰਚ ਤੋਂ ਬਾਅਦ ਮੌਸਮ ਬਦਲੇਗਾ ਤੇ ਪੰਜਾਬ ਦੇ ਕੁੱਝ ਇਕ ਇਲਾਕਿਆਂ ’ਚ ਬਾਰਿਸ਼ ਹੋਣ ਦਾ ਅਨੁਮਾਨ ਹੈ। ਵੀਰਵਾਰ ਨੂੰ ਪੰਜਾਬ ਦੇ ਕੁੱਝ ਹਿੱਸਿਆਂ ’ਚ ਬੱਦਲ ਛਾਏ ਰਹੇ ਜਦਕਿ ਫਿਰ ਧੁੱਪ ਨਿਕਲ ਆਈ। ਜ਼ਿਲ੍ਹਾ ਪਟਿਆਲਾ ’ਚ ਦਿਨ ਦਾ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਲੁਧਿਆਣੇ ’ਚ ਦਿਨ ਦਾ ਤਾਪਮਾਨ 23 ਡਿਗਰੀ, ਪਠਾਨਕੋਟ ’ਚ 25.6 ਡਿਗਰੀ ਤੇ ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 23.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜ਼ਿਲ੍ਹਾ ਲੁਧਿਆਣਾ ’ਚ ਵੀਰਵਾਰ ਸਵੇਰੇ ਹਲਕੇ ਬੱਦਲ ਛਾਏ ਰਹੇ ਤੇ ਕੱੁਝ ਸਮੇਂ ਲਈ ਹਲਕੀ ਬੂੰਦਾਬਾਂਦੀ ਵੀ ਹੋਈ ਜਦਕਿ ਬਾਅਦ ਦੁਪਹਿਰ ਧੁੱਪ ਨਿਕਲ ਆਈ। ਧੁੱਪ ਨਾਲ ਤੇਜ਼ ਹਵਾ ਚੱਲਣ ਦਾ ਸਿਲਸਿਲਾ ਜਾਰੀ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪੀ.ਕੇ. ਕਿੰਗਰਾ ਨੇ ਕਿਹਾ ਕਿ 11 ਮਾਰਚ ਤਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 12 ਮਾਰਚ ਤੋਂ ਬਾਅਦ ਮੌਸਮ ਮੁੜ ਰੁਖ਼ ਬਦਲੇਗਾ ਤੇ ਪੰਜਾਬ ’ਚ ਕਈ ਥਾਈਂ ਬਾਰਿਸ਼ ਹੋ ਸਕਦੀ ਹੈ।