Ludhiana News: ਫੁੱਟਬਾਲ ਟੂਰਨਾਂਮੈਂਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਚੱਲੀਆਂ ਗੋਲੀਆਂ, ਨਾਬਾਲਗ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਗੋਲੀ ਲੱਗਣ ਨਾਲ ਇੱਕ ਕ ਨਾਬਾਲਗ ਬੱਚੇ ਦੀ ਵੀ ਹੋਈ ਮੌਤ

Ludhiana Shots fired during prize distribution ceremony of football tournament, minor dies

 

Ludhiana News: ਪਿੰਡ ਖੱਬੇ ਰਾਜਪੂਤਾਂ ਵਿਖੇ 5 ਰੋਜ਼ਾ ਫੁੱਟਬਾਲ ਟੂਰਨਾਂਮੈਂਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾਹ ਗੋਲੀਆਂ ਚਲਾਓਣ ਨਾਲ ਦੋ ਵਿਅਕਤੀ ਗਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਗੋਲੀਬਾਰੀ ਦੌਰਾਨ ਪਿੰਡ ਦੇ ਛੁੱਟੀ ਤੇ ਨੋਜਵਾਨ ਗੁਰਪ੍ਰੀਤ ਸਿੰਘ ਜਾਨਾ (25) ਪੁੱਤਰ ਪ੍ਰਮਜੀਤ ਸਿੰਘ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਜਖ਼ਮੀ ਹੋ ਗਿਆ। ਉਹ ਟੂਰਨਾਂਮੈਂਟ ਦੌਰਾਨ ਗੋਲਕੀਪਰ ਦੀ ਡਿਓਟੀ ਨਿਭਾ ਰਿਹਾ ਸੀ, ਟੂਰਨਾਂਮੈਂਟ ਖ਼ਤਮ ਹੋਣ ਤੇ ਇਨਾਮ ਵੰਡ ਸਮਾਰੋਹ ਵਿੱਚ ਲੋਕ ਰੁੱਝੇ ਸਨ ਕਿ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ।

 ਜਾਣਕਾਰੀ ਮੁਤਾਬਕ ਨੇੜਲੇ ਪਿੰਡ ਨੰਗਲੀ ਦੇ ਕੁੱਝ ਬੱਚੇ ਅਤੇ ਹੋਰ ਲੋਕ ਟੂਰਨਾਂਮੈਂਟ ਵੇਖਣ ਗਏ ਸਨ ਜਿੱਥੇ ਇੱਕ ਨਾਬਾਲਗ ਲੜਕਾ ਗੁਰਸੇਵਕ ਸਿੰਘ (14ਸਾਲ) ਪੁੱਤਰ ਦਲਬੀਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਾਸੂਮ ਤਿੰਨ ਭੈਣਾ ਦਾ ਇਕਲੋਤਾ ਭਰਾਂ ਸੀ।

ਜਿਸ ਦੇ ਲੱਕ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ । ਜੋ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋ ਦੰਮ ਤੋੜ ਗਿਆ ਹੈ ਤੇ ਡਾਕਟਰਾਂ ਵੱਲੋਂ ਮ੍ਰਿਤਕ ਘੋਸਿਤ ਕਰ ਦਿੱਤਾ ਗਿਆ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।