ਸ਼੍ਰੋਮਣੀ ਕਮੇਟੀ ਮੈਂਬਰਾਂ ’ਚ ਵੀ ਹਿਲਜੁਲ, ਮੁੱਖ ਸਕੱਤਰ ਮੰਨਣ ਨੇ ਵੀ ਅਪਣੇ ਆਪ ਨੂੰ ਫ਼ੈਸਲੇ ਤੋਂ ਕੀਤਾ ਵੱਖ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਮੇਰੇ ਫ਼ੈਸਲੇ ’ਚ ਕੋਈ ਹੱਥ ਨਹੀਂ, ਉਪਰੋਂ ਹੀ ਬਣ ਕੇ ਆਇਆ ਸੀ ਮਤਾ

ਜਥੇਦਾਰ ਕੁਲਵੰਤ ਸਿੰਘ ਮੰਨਣ

ਚੰਡੀਗੜ੍ਹ : ਅਕਾਲੀ ਦਲ ਵਿਚ ਅਸਤੀਫ਼ਿਆਂ ਦੀ ਝੜੀ ਬਾਅਦ ਹੁਣ ਸ਼੍ਰੋਮਣੀ ਕਮੇਟੀ ਵਿਚ ਵੀ ਵੱਡੀ ਹਿਲਜੁਲ ਹੋਣ ਲੱਗੀ ਹੈ। ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੇ ਵੀ ਅਪਣੇ ਆਪ ਨੂੰ ਜਥੇਦਾਰਾਂ ਨੂੰ ਹਟਾਉਣ ਦੇ ਫ਼ੈਸਲੇ ਤੋਂ ਵੱਖ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੇਰਾ ਕੰਮ ਤਾਂ ਕਾਗ਼ਜ਼ੀ ਕਾਰਵਾਈ ਦਾ ਹੁੰਦਾ ਹੈ ਪਰ ਫ਼ੈਸਲੇ ਦਾ ਪੱਤਰ ਉਪਰੋਂ ਹੀ ਮੀਟਿੰਗ ਵਿਚ ਬਣ ਕੇ ਆਇਆ ਸੀ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦਾ ਮੈਂ ਹਮੇਸ਼ਾ ਸਤਿਕਾਰ ਕਰਦਾ ਹਾਂ ਅਤੇ ਰਹਿੰਦੀ ਜ਼ਿੰਦਗੀ ਤਕ ਕਰਦਾ ਰਹਾਂਗਾ। ਉਨ੍ਹਾਂ ਦਸਿਆ ਕਿ ਉਹ ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨ ’ਚ ਮੁੱਖ ਸਕੱਤਰ ਦੇ ਅਹੁਦੇ ਦੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਅੰਤ੍ਰਿੰਗ ਕਮੇਟੀ ਦੇ ਮੈਂਬਰ ਨਹੀਂ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਸਿੰਘ ਸਾਹਿਬਾਨ ਪ੍ਰਤੀ ਲਿਆ ਗਿਆ ਫ਼ੈਸਲਾ ਬਹੁਤ ਮੰਦਭਾਗਾ ਤੇ ਮਨਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਅਜਿਹੇ ਫ਼ੈਸਲੇ ਸਬੰਧੀ ਅੰਤ੍ਰਿੰਗ ਕਮੇਟੀ ਵਲੋਂ ਮੈਨੂੰ ਭਰੋਸੇ ਵਿਚ ਨਹੀਂ ਲਿਆ ਗਿਆ। 

ਇਹ ਵੀ ਪੜ੍ਹੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਆਪਣੀ ਜ਼ੁਮੇਵਾਰੀ ਨਿਭਾਉਣ ਤੋਂ ਨਹੀਂ ਹੋ ਸਕਦੇ ਲਾਂਭੇ- ਖ਼ਾਲਸਾ