SAD ਦੇ ਸੀਨੀਅਰ ਆਗੂ ਮਜੀਠੀਆ ਵੱਲੋਂ ਜਥੇਦਾਰ ਸਾਹਿਬਾਨ ਬਾਰੇ ਲਏ ਗਏ ਫ਼ੈਸਲੇ ਨਾਲ ਅਸੀਂ ਪੂਰਨ ਤੌਰ ‘ਤੇ ਸਹਿਮਤ ਹਾਂ: ਤਜਿੰਦਰ ਸਿੰਘ ਨਿੱਝਰ

ਏਜੰਸੀ

ਖ਼ਬਰਾਂ, ਪੰਜਾਬ

ਪਿਛਲੇ ਕੁੱਝ  ਕੁ ਸਮੇਂ ਤੋਂ ਜੋ ਕੁਝ ਹੋ ਵਾਪਰ ਰਿਹਾ ਹੈ, ਉਸ ਦੀ ਪੰਥ ਦਰਦੀਆਂ ਦੇ ਮਨਾਂ ਵਿੱਚ ਵੱਡੀ ਪੀੜਾ ਵਿਖਾਈ ਦੇ ਰਹੀ ਹੈ।

We completely agree with the decision taken by senior SAD leader Majithia regarding the Jathedars: Tajinder Singh Nijjar

 

ਸ੍ਰੀ ਅਕਾਲ ਤਖਤ ਸਾਹਿਬ ਵਿਸ਼ਵ ਭਰ ਵਿੱਚ ਵੱਸਦੇ ਸਿੱਖਾਂ ਦੇ ਲਈ ਬਹੁਤ ਹੀ ਸਨਮਾਨਯੋਗ ਸੰਸਥਾ ਹੈ ਤੇ ਉਥੋਂ ਦੇ ਜਥੇਦਾਰ ਸਾਹਿਬਾਨ ਤੇ ਉਨਾਂ ਵੱਲੋਂ ਲਿਆ ਗਿਆ ਹਰ ਫੈਸਲਾ ਸਮੁੱਚੀ ਕੌਮ ਲਈ ਸਤਿਕਾਰ ਵਾਲਾ ਹੋਇਆ ਕਰਦਾ ਹੈ ,ਪਰ ਪਿਛਲੇ ਕੁੱਝ  ਕੁ ਸਮੇਂ ਤੋਂ ਜੋ ਕੁਝ ਹੋ ਵਾਪਰ ਰਿਹਾ ਹੈ, ਉਸ ਦੀ ਪੰਥ ਦਰਦੀਆਂ ਦੇ ਮਨਾਂ ਵਿੱਚ ਵੱਡੀ ਪੀੜਾ ਵਿਖਾਈ ਦੇ ਰਹੀ ਹੈ।

 ਜਿਸ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਆਪਣੇ ਸਹਿਯੋਗੀ ਸਾਥੀਆਂ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਕੈਬਨਿਟ ਮੰਤਰੀ, ਲਖਬੀਰ ਸਿੰਘ ਲੋਧੀਨੰਗਲ ਸਾਬਕਾ ਵਿਧਾਇਕ ਅਤੇ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ  ਦਲ, ਜੋਧ ਸਿੰਘ ਸਮਰਾ ਹਲਕਾ ਇੰਚਾਰਜ ਅਜਨਾਲਾ, ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਮੁਕੇਰੀਆਂ, ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੇ ਸਿਮਰਨਜੀਤ ਸਿੰਘ ਢਿੱਲੋਂ ਯੂਥ ਆਗੂ ਪੰਜਾਬ ਦੀ ਮੌਜੂਦਗੀ ਦੇ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਰਾਹੀਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ  ਵੱਲੋਂ ਬੀਤੇ ਦਿਨ ਸਤਿਕਾਰਯੋਗ ਜਥੇਦਾਰ ਸਾਹਿਬਾਨ ਗਿਆਨੀ ਰਘਵੀਰ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਨੂੰ  ਉਨਾਂ ਦੇ ਅਹੁਦਿਆਂ ਤੋਂ ਫਾਰਗ ਕਰਨ ਦਾ ਜੋ ਅਚਨਚੇਤ ਫੈਸਲਾ ਲਿਆ ਗਿਆ ਹੈ।

ਉਸ ਘਟਨਾਕਰਮ ਦੀ ਨਿੰਦਾ ਕਰਨ ਦਾ ਜੋ ਬੀੜਾ ਮਜੀਠੀਆ ਨੇ ਆਪਣੇ ਸਾਥੀਆਂ ਦੇ ਨਾਲ ਚੁੱਕਿਆ ਹੋਇਆ ਹੈ, ਅਸੀਂ ਉਨਾਂ ਵੱਲੋਂ ਲਏ ਗਏ ਫੈਸਲੇ ਦਾ ਪੂਰਨ ਤੌਰ ‘ਤੇ ਸਮਰਥਨ ਕਰਦੇ ਹਾਂ ਤੇ ਭਵਿੱਖ ਵਿੱਚ ਵੀ ਬਿਕਰਮ ਸਿੰਘ ਮਜੀਠੀਆ ਜੋ ਵੀ ਇਸ ਸੰਦਰਭ ਵਿੱਚ ਫੈਸਲਾ ਲੈਣਗੇ, ਸਾਡੀ ਸਮੁੱਚੀ ਟੀਮ ਉਹਨਾਂ ਦੇ ਨਾਲ ਡੱਟ ਕੇ ਖੜੀ ਹੋਵੇਗੀ! 

ਉਹਨਾਂ ਕਿਹਾ ਕਿ ਸਾਨੂੰ ਆਪਣੇ ਆਪਸੀ ਮਤਭੇਦ  ਛੱਡ ਕੇ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਜਵਲ ਭਵਿੱਖ ਲਈ ਸਿਰਜੋੜ ਕੇ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਬਹੁਤ ਸਾਰੀਆਂ ਸੂਬਾਈ ਤੇ ਕੇਂਦਰੀ ਸ਼ਕਤੀਆਂ ਕੌਮ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵੱਲ ਲੱਗੀਆਂ ਹੋਈਆਂ ਹਨ, ਜਿਸ ਤੋਂ ਸਾਨੂੰ ਬੱਚਣ ਦੀ ਬਹੁਤ ਲੋੜ ਹੈ!