ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਭਲਕੇ ਆਪਣੇ ਪਿੰਡ ਭਗਵਾਨਪੁਰ ’ਚ ਕਰਵਾਏ ਜਾ ਰਹੇ ਜ਼ਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ
ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਸਮਾਗਮ
Gangster Jaggu Bhagwanpuria is organizing a mass marriage of needy girls in his village Bhagwanpur tomorrow
ਮੋਹਾਲੀ: ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਕੱਲ੍ਹ ਆਪਣੇ ਪਿੰਡ ਭਗਵਾਨਪੁਰ ਵਿੱਚ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮ ਦੌਰਾਨ 100 ਗਰੀਬ ਅਤੇ ਜ਼ਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ। ਇਸ ਨੂੰ ਲੈ ਕੇ ਕਾਫ਼ੀ ਚਰਚਾ ਚੱਲ ਰਹੀ ਹੈ ਕਿ ਕੀ ਗੈਂਗਸਟਰ ਹੁਣ ਅਜਿਹੇ ਸਮਾਗਮ ਕਰਵਾ ਕੇ ਆਪਣੀ ਛਵੀ (ਅਕਸ) ਸੁਧਾਰਨਾ ਚਾਹੁੰਦਾ ਹੈ ਜਾਂ ਫਿਰ ਇਸ ਰਾਹੀਂ ਕਿਸੇ ਖਾਸ ਰਾਜਨੀਤਕ ਪਾਰਟੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੰਨਾ ਵੱਡਾ ਸਮਾਗਮ ਕਰਵਾ ਕੇ ਆਖ਼ਿਰ ਜੱਗੂ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ, ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।