ਦਿੱਲੀ ਤੋਂ ਆਏ 4 ਵਿਅਕਤੀ ਸ਼ੱਕ ਦੇ ਆਧਾਰ 'ਤੇ ਭੁਲੱਥ ਦੇ ਸਿਵਲ ਹਸਪਤਾਲ ਕੀਤੇ ਰੈਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਤੋਂ ਆਏ 4 ਵਿਅਕਤੀ ਸ਼ੱਕ ਦੇ ਆਧਾਰ 'ਤੇ ਭੁਲੱਥ ਦੇ ਸਿਵਲ ਹਸਪਤਾਲ ਕੀਤੇ ਰੈਫ਼ਰ

4 persons from Delhi admitted to hospital in bholath on suspicion

ਢਿਲਵਾਂ 8 ਅਪ੍ਰੈਲ, (ਹਰਜਿੰਦਰ/ ਬਲਜੀਤ) : ਪਿਛਲੇ ਦਿਨੀਂ ਦਿੱਲੀ ਤੋਂ ਆਏ 4 ਵਿਅਕਤੀਆਂ ਨੂੰ ਮੁੱਢਲਾ ਸਿਹਤ ਕੇਂਦਰ ਢਿਲਵਾਂ ਦੇ ਐਸ.ਐਮ.ਉ. ਡਾ. ਜਸਵਿੰਦਰ ਕੁਮਾਰੀ ਨੇ ਸ਼ੱਕ ਦੇ ਆਧਾਰ 'ਤੇ ਸੈਂਪਲਿੰਗ ਲਈ ਭੁਲੱਥ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨੂੰ ਐਸ.ਐਮ.ਉ. ਡਾ. ਜਸਵਿੰਦਰ ਕੁਮਾਰੀ ਅਤੇ ਡਾ. ਗੌਰਵ ਆਨੰਦ  ਨੇ ਦੱਸਿਆ ਕਿ ਉਕਤ ਚਾਰੇ ਵਿਅਕਤੀ ਲਾਕਡਾਊਨ ਤੋਂ ਪਹਿਲਾਂ ਦਿੱਲੀ ਤੋਂ ਪੰਜਾਬ ਦੇ ਸ਼ਹਿਰ ਅੰਿਮ੍ਰਤਸਰ ਵਿੱਚ ਕੰਮ-ਕਾਜ ਦੀ ਭਾਲ ਵਿੱਚ ਆਏ ਸਨ, ਫਿਰ ਇਹ ਤਰਨਤਾਰਨ ਚਲੇ ਗਏ, ਬਾਅਦ ਵਿੱਚ ਇਹ ਪੈਦਲ ਹੀ ਤਰਨਤਾਰਨ ਤੋਂ ਜ਼ਿਲਾ ਕਪੂਰਥਲਾ ਦੇ ਕਸਬਾ ਢਿਲਵਾਂ ਵਿੱਚ ਆ ਗਏ।

ਲੋਕਾਂ ਵੱਲੋਂ ਸੂਚਨਾ ਮਿਲਣ ਤੇ ਥਾਣਾ ਢਿਲਵਾਂ ਦੀ ਪਿਲਸ ਵੱਲੋਂ ਇਹਨਾ ਪਾਸੋਂ ਪੁੱਛਗਿੱਛ ਕੀਤੀ ਗਈ। ਪਿਲਸ ਵੱਲੋਂ ਢਿਲਵਾਂ ਦੇ ਮੁੱਢਲਾ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਤੇ ਇਹਨਾ ਨੂੰ ਮੁੱਢਲਾ ਸਿਹਤ ਕੇਂਦਰ ਢਿਲਵਾਂ ਦੇ ਐਸ.ਐਮ.ਉ. ਡਾ.ਜਸਵਿੰਦਰ ਕੁਮਾਰੀ ਅਤੇ ਡਾਕਟਰਾਂ ਦੀ ਟੀਮ ਵੱਲੋਂ ਚੈੱਕਅੱਪ ਕਰਨ ਮਗਰੋਂ ਇਨ੍ਹਾ ਨੂੰ ਸ਼ੱਕ ਦੇ ਆਧਾਰ 'ਤੇ ਭੁਲੱਥ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ।


ਉਨ੍ਹਾਂ ਦੱਸਿਆ ਕਿ ਇਨ੍ਹਾ ਚਾਰਾਂ ਵਿਅਕਤੀਆਂ ਵਿੱਚ ਭਾਂਵੇ ਕੋਰੋਨਾ ਵਾਇਰਸ ਦੇ ਲੱਛਣ ਭਾਂਵੇ ਨਹੀਂ ਪਾਏ ਗਏ, ਪਰ ਫਿਰ ਵੀ ਸ਼ੱਕ ਦੇ ਆਧਾਰ 'ਤੇ ਇਹਨਾ ਨੂੰ ਭੁਲੱਥ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ।