Lockdown : ਸਿਹਤ ਮੰਤਰੀ ਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਲੋਕਾਂ ਨੂੰ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਸਿੱਖਿਆ ਮੰਤਰੀ ਬਲਬੀਰ ਸਿੱਧੂ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿਲ੍ਹਾ ਰੋਪੜ ਦੇ ਪਿੰਡ ਚਿਤਾਮਲੀ ਵਿਖੇ ਸਰਪੰਚ ਮੋਹਨ ਸਿੰਘ ਦੇ ਸਸਕਾਰ ਮੌਕੇ ਪਹੁੰਚੇ

coronavirus

ਅੱਜ ਸਿਹਤ ਸਿੱਖਿਆ ਮੰਤਰੀ ਬਲਬੀਰ ਸਿੱਧੂ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿਲ੍ਹਾ ਰੋਪੜ ਦੇ ਪਿੰਡ ਚਿਤਾਮਲੀ ਵਿਖੇ ਸਰਪੰਚ ਮੋਹਨ ਸਿੰਘ ਦੇ ਸਸਕਾਰ ਮੌਕੇ ਪਹੁੰਚੇ ਸਨ। ਬਲਵੀਰ ਸਿੱਧੂ ਨੇ ਸਰਪੰਚ ਮੋਹਨ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਹ ਇਕ ਸਮਾਜ ਸੇਵੀ ਸਨ ਜੋ ਅਕਸਰ ਲੋੜਵੰਦ ਲੋਕਾਂ ਦੀ ਮਦਦ ਕਰਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮ੍ਰਿਤਕ ਸਰਪੰਚ ਦੀ ਪਤਨੀ ਅਤੇ ਪੁੱਤਰ ਨੂੰ ਵੀ ਕਰੋਨਾ ਪੌਜਟਿਵ ਪਾਇਆ ਗਿਆ ਸੀ।

ਜਿਨ੍ਹਾਂ ਦਾ ਹੁਣ ਇਲਾਜ਼ ਚੱਲ ਰਿਹਾ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ਵਿਚ ਕਾਫੀ ਸੁਧਾਰ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਇਸ ਮੌਕੇ ਪੰਜਾਬ ਦੇ ਲੋਕਾਂ ਨੂੰ ਕਰੋਨਾ ਦੀ ਬੀਮਾਰੀ ਨਾਲ ਮਰੇ ਲੋਕਾਂ ਦੇ ਸਸਕਾਰ ਨੂੰ ਲੈ ਕੇ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮ੍ਰਿਤਕਾਂ ਦੇ ਸਸਕਾਰ ਨਾਲ ਕੋਈ ਵਾਧੂ ਖਤਰਾ ਨਹੀਂ ਫੈਲਦਾ ਅਤੇ ਸਸਕਾਰ ਦੀ ਪੂਰੀ ਪ੍ਰਕਿਆ ਵਿਚ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਹਦਾਇਤਾਂ ਦੀ ਪਾਲਣਾਂ ਵੀ ਕੀਤੀ ਜਾਂਦੀ ਹੈ।

ਨਾਲ ਹੀ ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਨਾਲ ਸ਼ਮਸ਼ਾਨਘਾਟ ਵਿਚ ਕਰਮਚਾਰੀਆਂ ਵੱਲੋਂ ਦੇਹ ਸਸਕਾਰ ਨਾਲ ਕੋਈ ਵੀ ਪ੍ਰਭਾਵ ਨਹੀਂ ਫੈਲਦਾ ਅਤੇ ਨਾ ਹੀ ਦੇਹ ਦੀ ਰਾਖ ਨਾਲ ਕੋਈ ਮਾੜਾ ਪ੍ਰਭਾਵ ਪੈਂਦਾ ਹੈ। ਜਿਸ ਤੋਂ ਬਾਅਦ ਮੰਤਰੀ ਸਿੱਧੂ ਨੇ ਉਨ੍ਹਾਂ ਪਰਿਵਾਰਾਂ ਅਤੇ ਪਿੰਡ ਵਾਸੀਆਂ ਦੀ ਵੀ ਨਿੰਦਿਆ ਕੀਤੀ ਜਿਨ੍ਹਾਂ ਪਿਛਲੇ ਦਿਨੀਂ ਕਰੋਨਾ ਦੇ ਮ੍ਰਿਤਕਾਂ ਦੇ ਸਸਕਾਰ ਕਰਨ ਤੋਂ ਮਨਾ ਕਰ ਦਿੱਤਾ ਸੀ।

ਦੱਸ ਦੱਈਏ ਕਿ ਇਥੇ ਮੰਤਰੀ ਬਲਬੀਰ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ ਜੋ ਵੀ ਫੈਸਲੇ ਲਏ ਜਾ ਰਹੇ ਹਨ ਉਹ ਤੁਹਾਡੇ ਸਭ ਦੀ ਸਿਹਤਮੰਦੀ ਅਤੇ ਬੇਹਤਰੀ ਦੇ ਲਈ ਲਏ ਜਾ ਰਹੇ ਹਨ ਇਸ ਲਈ ਤੁਹਾਡਾ ਵੀ ਇਹ ਫਰਜ਼ ਬਣਾਦਾ ਹੈ ਕਿ ਸਰਕਾਰ ਦੇ ਇਨ੍ਹਾਂ ਕੰਮਾਂ ਦਾ ਵੱਧ ਚੜ੍ਹ ਕੇ ਸਹਿਯੋਗ ਕਰੀਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।