'ਭਾਈ ਖ਼ਾਲਸਾ ਦੀ ਮੌਤ ਨੂੰ ਲੈ ਕੇ ਵੱਡੇ ਸਵਾਲਾਂ ਤੋਂ ਬਚ ਨਹੀਂ ਸਕਦੀ ਸ਼੍ਰੋਮਣੀ ਕਮੇਟੀ'
ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਦੀ ਮੌਤ ਨੇ ਵੱਡੇ ਪ੍ਰਸ਼ਨ ਪੈਦਾ ਕੀਤੇ ਹਨ ਅਤੇ ਵੱਡੇ ਜ਼ਖ਼ਮ ਵੀ ਦਿੱਤੇ ਹਨ। ਇਹ ਪ੍ਰਸ਼ਨ ਧਾਰਮਕ ਅਤੇ ਪ੍ਰਸ਼ਾਸਨਿਕ
ਚੰਡੀਗੜ੍ਹ, (ਸਪੋਕਸਮੈਨ ਟੀ.ਵੀ.): ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਦੀ ਮੌਤ ਨੇ ਵੱਡੇ ਪ੍ਰਸ਼ਨ ਪੈਦਾ ਕੀਤੇ ਹਨ ਅਤੇ ਵੱਡੇ ਜ਼ਖ਼ਮ ਵੀ ਦਿੱਤੇ ਹਨ। ਇਹ ਪ੍ਰਸ਼ਨ ਧਾਰਮਕ ਅਤੇ ਪ੍ਰਸ਼ਾਸਨਿਕ ਸਥਿਤੀ ਉਤੇ ਵੀ ਖੜ੍ਹੇ ਹੋ ਗਏ ਹਨ। ਇਸ ਦੇ ਨਾਲ ਹੀ ਜਿਸ ਤਰ੍ਹਾਂ ਉਨ੍ਹਾਂ ਦਾ ਸਸਕਾਰ ਰੋਕਿਆ ਗਿਆ। ਇਹ ਪ੍ਰਸ਼ਨ ਸਮਾਜ ਉਤੇ ਵੀ ਖੜ੍ਹੇ ਹੁੰਦੇ ਵਿਖਾਈ ਦਿਤੇ ਹਨ।
ਜਿਸ ਤਰ੍ਹਾਂ ਦਾ ਵਰਤਾਰਾ ਉਨ੍ਹਾਂ ਦੇ ਇਲਾਜ, ਸਸਕਾਰ ਸਮੇਂ ਵਰਤਿਆ ਗਿਆ ਸੀ ਉਸ ਨੇ ਇਕ ਗੱਲ ਸਾਫ਼ ਕਰ ਦਿਤੀ ਹੈ ਕਿ ਗ਼ਰੀਬ ਆਦਮੀ, ਚਾਹੇ ਉਹ ਮੁਲਕ ਵਿਚ ਪਦਮ ਸ਼੍ਰੀ ਪ੍ਰਾਪਤ ਕਰ ਲਵੇ ਪਰ ਸਾਡਾ ਸਿਸਟਮ ਉਸ ਨੂੰ ਉਸ ਗ਼ਰੀਬੀ ਤੋਂ ਉਪਰ ਨਹੀਂ ਉੱਠਣ ਦਿੰਦਾ, ਉਸ ਵਿਅਕਤੀ ਨੂੰ ਗ਼ਰੀਬੀ ਨਾਲ ਹੀ ਵੇਖਿਆ ਜਾਂਦਾ ਹੈ। ਇਸ ਦੀ ਝਲਕ, ਲੀਕ ਹੋਈ ਜਾਂ ਕਹਿ ਲਉ ਕਿ ਉਨ੍ਹਾਂ ਦੇ ਆਖਰੀ ਬੋਲਾਂ ਦੀ ਆਡੀਉ ਸਾਹਮਣੇ ਆਈ ਸੀ ਜਿਸ ਵਿਚ ਉਹ ਤੜਫਦੇ ਹੋਏ ਗੱਲ ਕਰ ਰਹੇ ਹਨ ਉਸ ਗੱਲ ਤੋਂ ਮਿਲਦੀ ਹੈ।
ਗੁਰਪ੍ਰੀਤ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਮਗਰਮੱਛ ਦੇ ਹੰਝੂ ਵਹਾ ਰਹੀ ਹੈ। ਅੱਜ ਕਿਹਾ ਜਾ ਰਿਹਾ ਹੈ ਕਿ ਉਹ ਲੋਈਆਂ ਲੈ ਕੇ ਖੜ੍ਹੇ ਹੋ ਗਏ ਸਨ ਪਰ ਉਨ੍ਹਾਂ ਨੂੰ ਨੇੜੇ ਹੀ ਨਹੀਂ ਆਉਣ ਦਿਤਾ ਗਿਆ। ਉਨ੍ਹਾਂ ਕਿਹਾ ਕਿ ਭਾਈ ਖ਼ਾਲਸਾ ਨੂੰ ਉਸ ਸਮੇਂ ਇਲਾਜ ਦੀ ਲੋੜ ਸੀ ਨਾ ਕਿ ਲੋਈਆਂ ਦੀ। ਜਦੋਂ ਪਤਾ ਸੀ ਕਿ ਭਾਈ ਨਿਰਮਲ ਖਾਲਸਾ ਦਾਖ਼ਲ ਹਨ ਤਾਂ ਉਸ ਸਮੇਂ ਸ਼੍ਰੋਮਣੀ ਕਮੇਟੀ ਦਾ ਕੋਈ ਵਿਅਕਤੀ ਜਾਂ ਸਿੱਖ ਲੀਡਰਸ਼ਿਪ ਦਾ ਕੋਈ ਮੈਂਬਰ ਵਲੋਂ ਮੁੱਖ ਮੰਤਰੀ ਜਾਂ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਕੀਤੀ ਗਈ ਸੀ ਕਿ ਭਾਈ ਖ਼ਾਲਸਾ ਜੀ ਦਾ ਇਲਾਜ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਡੀਸੀ ਨਾਲ ਝੜਪ ਹੋਈ ਸੀ ਪਰ ਉਨ੍ਹਾਂ ਦੀ ਇਹ ਝੜਪ ਕਿਸੇ ਦੇਖੀ ਕਿਉਂ ਨਹੀਂ। ਜੇ ਅਜਿਹਾ ਹੋਇਆ ਹੁੰਦਾ ਤਾਂ ਹੀ ਲੋਕਾਂ ਸਾਹਮਣੇ ਆਉਣਾ ਸੀ। ਜੇ ਪੰਜਾਬ ਦੇ ਕਿਸੇ ਲੀਡਰ ਨਾਲ ਅਜਿਹਾ ਭਾਣਾ ਵਰਤਦਾ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਲੰਗਰ ਲਗਾ ਲੈਣੇ ਸੀ। ਜਦੋਂ ਸਸਕਾਰ ਕਰਨਾ ਸੀ ਉਦੋਂ ਵੀ ਇਨ੍ਹਾਂ ਵਲੋਂ ਕੋਈ ਵੀ ਸਮੇਂ ਉਤੇ ਅੱਗੇ ਨਹੀਂ ਆਇਆ, ਜਦੋਂ ਦੇਹ ਅਗਨੀ ਦੀ ਭੇਂਟ ਚੜ ਚੁੱਕੀ ਸੀ ਭਾਵ ਅੱਧਾ ਸਰੀਰ ਸੜ੍ਹ ਚੁਕਿਆ ਸੀ ਤਾਂ ਉਦੋਂ ਇਨ੍ਹਾਂ ਵਲੋਂ ਕਿਹਾ ਗਿਆ ਕਿ ਉਨ੍ਹਾਂ ਨੇ ਸਸਕਾਰ ਲਈ ਜ਼ਮੀਨ ਤਿਆਰ ਕਰ ਲਈ ਹੈ। ਇਨ੍ਹਾਂ ਵਲੋਂ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਕੀਤੀ ਕਿ ਸਸਕਾਰ ਲਈ ਜਗ੍ਹਾ ਦਿਤੀ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਮਹਾਨ ਸਖ਼ਸ਼ੀਅਤਾਂ ਦਾ ਸਸਕਾਰ ਹੋਇਆ ਹੋਵੇ, ਜਿਥੇ ਹਜ਼ਾਰਾਂ ਸਿੰਘਾਂ, ਸਿੰਘਣੀਆਂ ਦਾ ਸਸਕਾਰ ਹੋਇਆ ਹੋਵੇ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਦੇ ਕੀਰਤਨੀਆਂ ਦੇ ਸਸਕਾਰ ਲਈ ਥਾਂ ਨਹੀਂ ਮਿਲੀ, ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੋਈ ਨਹੀਂ ਹੋ ਸਕਦੀ। ਪੰਜਾਬ ਸਰਕਾਰ ਨੇ ਨਾਂ ਤਾਂ ਭਾਈ ਖ਼ਾਲਸਾ ਦੇ ਇਲਾਜ ਵਿਚ ਉਸਾਰੂ ਰੋਲ ਨਿਭਾਇਆ ਅਤੇ ਨਾ ਹੀ ਉਨ੍ਹਾਂ ਦੇ ਸਸਕਾਰ ਵਿਚ ਕੋਈ ਅਜਿਹਾ ਸਨਮਾਨ ਦਿਤਾ। ਵੇਰਕਾ ਪਿੰਡ ਦੇ ਹਰਪਾਲ ਸਿੰਘ ਕਾਂਸਲਰ ਦੇ ਸਾਥੀ, ਜਿਨ੍ਹਾਂ ਨੇ ਭਾਈ ਨਿਰਮਲ ਸਿੰਘ ਦੇ ਸਸਕਾਰ ਦਾ ਵਿਰੋਧ ਕੀਤਾ, ਇਨ੍ਹਾਂ ਨੇ ਦਰਸਾ ਦਿਤਾ ਹੈ ਕਿ ਸਮਾਜ ਕਿਸ ਹੱਦ ਤਕ ਡਿੱਗ ਚੁੱਕਿਆ ਹੈ।