ਡੀ.ਸੀ. ਨੇ ਬੁੜੈਲ 'ਚ ਲੋੜਵੰਦਾਂ ਨੂੰ ਮੁਫ਼ਤ ਮਾਸਕ ਵੰਡੇ
ਡੀ.ਸੀ. ਨੇ ਬੁੜੈਲ 'ਚ ਲੋੜਵੰਦਾਂ ਨੂੰ ਮੁਫ਼ਤ ਮਾਸਕ ਵੰਡੇ
ਡਿਪਟੀ ਕਮਿਸ਼ਨਰ ਚੰਡੀਗੜ੍ਹ ਮਨਦੀਪ ਸਿੰਘ ਬਰਾੜ ਲੋੜਵੰਦਾਂ ਨੂੰ ਮਾਸਕ ਵੰਡਦੇ ਹੋਏ।
ਚੰਡੀਗੜ੍ਹ, 8 ਅਪ੍ਰੈਲ (ਸਰਬਜੀਤ ਢਿੱਲੋਂ): ਡਿਪਟੀ ਕਮਿਸ਼ਨਰ ਚੰਡੀਗੜ੍ਹ ਮਨਦੀਪ ਸਿੰਘ ਬਰਾੜ ਵਲੋਂ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀਆਂ ਹਦਾਇਤਾਂ ਮੁਤਾਬਕ ਲੋਕ ਨੂੰ ਮੂੰਹ 'ਤੇ ਮਾਸਕ ਪਾ ਕੇ ਹੀ ਘਰੋਂ ਬਾਹਰ ਨਿਕਲਣ ਦੇ ਹੁਕਮਾਂ ਬਾਅਦ ਅੱਜ ਸ਼ਹਿਰ 'ਚ ਕਈ ਥਾਈ ਗ਼ਰੀਬ ਤੇ ਲੋੜਵੰਦਾਂ ਨੂੰ ਪ੍ਰਸ਼ਾਸਨ ਵਲੋਂ ਮੁਫ਼ਤ ਮਾਸਕ ਵੰਡੇ ਗਏ।
ਡਿਪਟੀ ਕਮਿਸ਼ਨਰ ਬਰਾੜ ਵਲੋਂ ਇਸ ਦੀ ਸ਼ੁਰੂਆਤ ਅੱਜ ਸੱਭ ਤੋਂ ਪਹਿਲਾਂ ਸੈਕਟਰ-45 (ਪਿੰਡ ਬੁੜੈਲ) ਤੋਂ ਸਵੇਰੇ ਕੀਤੀ। ਇਸ ਮਗਰੋਂ ਉਹ ਸ਼ਹਿਰ ਦੇ ਕਈ ਹੋਰ ਸੈਕਟਰਾਂ ਵਿਚ ਗਏ। ਇਸ ਮੌਕੇ ਬੁੜੈਲ ਦੇ ਚੌਧਰੀ ਭੁਪਾਲ ਸਿੰਘ ਸਟੇਡੀਅਮ 'ਚ ਸੈਂਕੜੇ ਲੋਕ ਇਕੱਤਰ ਹੋਏ ਸਨ। ਉਨ੍ਹਾਂ ਨਾਲ ਪ੍ਰਸ਼ਾਸਨ ਦੇ ਹੈਲਥ ਵਿੰਗ ਦੇ ਕਰਮਚਾਰੀ ਵੀ ਮੌਜੂਦ ਸਨ।