ਕੋਵਿਡ-19 ਵਿਰੁਧ ਜੰਗ 'ਚ ਡਟੇ ਵਿਭਾਗਾਂ ਦੇ ਨਾਮ ਕੀਤੀ 'ਵਿਸ਼ਵ ਸਿਹਤ ਦਿਵਸ' ਦੀ ਸ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ-19 ਵਿਰੁਧ ਜੰਗ 'ਚ ਡਟੇ ਵਿਭਾਗਾਂ ਦੇ ਨਾਮ ਕੀਤੀ 'ਵਿਸ਼ਵ ਸਿਹਤ ਦਿਵਸ' ਦੀ ਸ਼ਾਮ

Evening of 'World Health Day' named after departments in the war against Covid-19

ਬਰਨਾਲਾ,  8 ਅਪ੍ਰੈਲ (ਗਰੇਵਾਲ) : ਜ਼ਿਲ੍ਹਾ ਬਰਨਾਲਾ ਪੁਲੀਸ-ਪ੍ਰਸ਼ਾਸਨ ਨੇ ਪਹਿਲਕਦਮੀ ਕਰਦੇ ਹੋਏ ਕੋਵਿਡ-19 ਵਿਰੁੱਧ ਮੂਹਰਲੀ ਕਤਾਰ ਵਿੱਚ ਡਟੇ ਹੋਏ ਡਾਕਟਰੀ ਅਮਲੇ, ਪੈਰਾਮੈਡੀਕਲ ਸਟਾਫ, ਹਸਪਤਾਲਾਂ ਦੇ ਸੈਨੇਟਰੀ ਸਟਾਫ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦਾ ਹੌਸਲਾ ਵਧਾਉਾਂਦੇਹੋਏ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਡਿਪਟੀ ਕਮਿਸ਼ਨਰ ਤੇਜ ਪ੍ਰ੍ਰਤਾਪ ਸਿੰਘ ਫੂਲਕਾ ਦੀ ਹਾਜ਼ਰੀ ਅਤੇ ਜ਼ਿਲ੍ਹਾ ਪੁਲੀਸ ਮੁਖੀਸੰਦੀਪ ਗੋਇਲ ਦੀ ਅਗਵਾਈ ਵਿਚ ਬਰਨਾਲਾ ਪੁਲੀਸ ਨੇ ਸਿਹਤ ਤੇ ਹੋਰ ਵਿਭਾਗ ਦੇ ਉਨ੍ਹਾਂ ਯੋਧਿਆਂ ਨੂੰ 'ਗਾਰਡ ਆਫ ਆਨਰ' ਦੇ ਕੇ ਸਤਿਕਾਰ ਭੇਟ ਕੀਤਾ, ਜੋ ਦਿਨ ਰਾਤ ਸੇਵਾਵਾਂ ਨਿਭਾਅ ਰਹੇ ਹਨ। ਇਹ ਸਮਾਗਮ ਸਿਵਲ ਹਸਪਤਾਲ ਬਰਨਾਲਾ ਨੇੜੇ ਭਗਤ ਨਾਮਦੇਵ ਚੌਕ 'ਚ ਕਰਵਾਇਆ ਗਿਆ, ਜਿੱਥੇ ਪੁਲੀਸ ਵੱਲੋਂ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ, ਸਿਹਤ ਹਮਲੇ, ਹੋਰ ਵਿਭਾਗਾਂ ਤੇ ਸਫਾਈ ਕਾਮਿਆਂ ਨੂੰ ਸਤਿਕਾਰ ਭੇਟ ਕੀਤਾ ਗਿਆ।


ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਐਸਐਸਪੀ ਸੰਦੀਪ ਗੋਇਲ, ਵਧੀਕ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ, ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ, ਐਸਪੀ (ਡੀ) ਸੁਖਦੇਵ ਸਿੰਘ ਵਿਰਕ, ਐਸਪੀ (ਐਚ) ਗੁਰਦੀਪ ਸਿੰਘ ਤੇ ਹੋਰ ਅਧਿਕਾਰੀਆਂ ਵੱਲੋਂ ਕੋਵਿਡ-19 ਵਿਰੁੱਧ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਇਕ ਗੁਬਾਰਾ ਵੀ ਛੱਡਿਆ ਗਿਆ, ਜਿਸ ਰਾਹੀਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ।


ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਅੱਜ ਪੁਲੀਸ ਵੱਲੋਂ ਸਿਹਤ ਅਮਲੇ ਤੇ ਹੋਰ ਵਿਭਾਗਾਂ ਨੂੰ ਸਤਿਕਾਰ ਦਿੱਤਾ ਗਿਆ ਹੈ, ਜਿਸ ਨਾਲ ਇਨ੍ਹਾਂ ਵਿਭਾਗਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ, ਪਰ ਇਸ ਦੇ ਨਾਲ ਹੀ ਪੁਲੀਸ ਵਿਭਾਗ ਦਾ ਯੋਗਦਾਨ ਵੀ ਸਭ ਤੋਂ ਵੱਧ ਜ਼ਿਕਰਯੋਗ ਹੈ, ਜਿਸ ਲਈ ਬਰਨਾਲਾ ਪੁਲੀਸ ਦਾ ਉਹ ਦਿਲੋਂ ਧੰਨਵਾਦ ਕਰਦੇ ਹਨ, ਜੋ ਸਾਰੇ ਜ਼ਿਲ੍ਹੇ ਦੀ ਸੁਰੱਖਿਆ ਲਈ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜੇ ਇਸੇ ਭਾਵਨਾ ਨਾਲ ਸੇਵਾਵਾਂ ਦਿੰਦੇ ਰਹੇ ਤਾਂ ਛੇਤੀ ਹੀ ਕੋਰੋਨਾ ਨੂੰ ਹਰਾ ਦੇਵਾਂਗੇ।