ਖ਼ਾਲਸਾ ਏਡ ਦੇ 21 ਸਾਲ ਪੂਰੇ ਹੋਣ 'ਤੇ ਰਵੀ ਸਿੰਘ ਨੇ ਕੀਤਾ ਵੱਡਾ ਐਲਾਨ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਾਲਸਾ ਏਡ ਦਾ ਨਾਮ ਤਾਂ ਤੁਸੀ ਸੁਣਿਆ ਹੀ ਹੋਵੇਗਾ ਜੋ ਸੱਭ ਦੀ ਸੇਵਾ ਕਰਦੀ ਹੈ। ਖ਼ਾਲਸਾ ਏਡ ਦੇ ਸਿੱਖ  ਜਿੱਥੇ ਮਰਜ਼ੀ ਬੈਠੇ ਹੋਣ ਮੁਸ਼ਕਲ ਦੀ ਘੜੀ ਵਿਚ ਤੁਰਤ ਸੇਵਾ ਲਈ ਪ

File photo

ਚੰਡੀਗੜ੍ਹ  (ਸਪੋਕਸਮੈਨ ਟੀ.ਵੀ.): ਖ਼ਾਲਸਾ ਏਡ ਦਾ ਨਾਮ ਤਾਂ ਤੁਸੀ ਸੁਣਿਆ ਹੀ ਹੋਵੇਗਾ ਜੋ ਸੱਭ ਦੀ ਸੇਵਾ ਕਰਦੀ ਹੈ। ਖ਼ਾਲਸਾ ਏਡ ਦੇ ਸਿੱਖ  ਜਿੱਥੇ ਮਰਜ਼ੀ ਬੈਠੇ ਹੋਣ ਮੁਸ਼ਕਲ ਦੀ ਘੜੀ ਵਿਚ ਤੁਰਤ ਸੇਵਾ ਲਈ ਪਹੁੰਚ ਜਾਂਦੇ ਹਨ। ਜਿੱਥੇ ਵੀ ਗ਼ਰੀਬ ਲੋਕਾਂ ਨੂੰ ਲੋੜ ਹੋਵੇ ਇਹ ਖ਼ਾਲਸਾ ਏਡ ਵਾਲੇ ਉੱਥੇ ਜਾ ਕੇ ਮਦਦ ਕਰਦੇ ਹਨ। ਲੰਗਰ ਲਾਉਂਦੇ ਹਨ ਤਾਂ ਜੋ ਕੋਈ ਵੀ ਭੁੱਖਾ ਨਾ ਰਹਿ ਜਾਵੇ ਜਿੰਨੇ ਮਰਜ਼ੀ ਮਾੜੇ ਹਾਲਾਤ ਹੋਣ ਇਹ ਡਰਦੇ ਨਹੀਂ ਪੂਰੀ ਸ਼ਿੱਦਤ ਤੇ ਨਿਡਰਤਾ ਦੇ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਇਹ ਲੋਕਾਂ ਦੀ ਮਦਦ ਕਰਦੇ ਹਨ। ਮਾਨਵਤਾ ਦੀ ਸੇਵਾ ਕਰਦਿਆਂ ਖ਼ਾਲਸਾ ਏਡ ਨੂੰ 21 ਸਾਲ ਪੂਰੇ ਹੋ ਗਏ ਹਨ। 21 ਸਾਲ ਪੂਰੇ ਹੋਣ ਉਤੇ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਵੱਡਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਅਪਣੇ ਫ਼ੇਸਬੁੱਕ ਪੇਜ਼ ਉਤੇ ਇਕ ਵੀਡੀਉ ਸ਼ੇਅਰ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ 21 ਸਾਲ ਪਹਿਲਾਂ ਸ਼ੁਰੂ ਹੋਈ ਖ਼ਾਲਸਾ ਏਡ ਨਾਲ ਪੂਰੀ ਦੁਨੀਆਂ ਨੂੰ ਫ਼ਾਇਦਾ ਹੋ ਰਿਹਾ ਹੈ। ਇਸ ਵੀਡੀਉ ਵਿਚ ਉਨ੍ਹਾਂ ਨੇ ਪਿਛਲੇ 21 ਸਾਲ ਦੀਆਂ ਸਾਰੀਆਂ ਗੱਲਾਂ ਕੀਤੀਆਂ। ਉਨ੍ਹਾਂ ਦਸਿਆਂ ਕਿ ਉਨ੍ਹਾਂ ਨੇ ਪਹਿਲਾਂ 10 ਸਾਲਾਂ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਕਿਉਂਕਿ ਉਸ ਸਮੇਂ ਕੋਈ ਵੀ ਮੀਡੀਆ ਚੈੱਨਲ ਐਨਾ ਮਸ਼ਹੂਰ ਨਹੀਂ ਸੀ ਕਿ ਸਾਡੀ ਆਵਾਜ਼ ਲੋਕਾਂ ਤਕ ਪਹੁੰਚਾ ਸਕੇ। ਉਨ੍ਹਾਂ ਦਸਿਆ ਕਿ ਖ਼ਾਲਸਾ ਏਡ ਪਹਿਲੀ ਅਜਿਹੀ ਸੰਸਥਾ ਹੈ ਜੋ ਇਨਸਾਨੀਅਤ ਦੀ ਸੇਵਾ ਕਰਦੀ ਹੈ ਬਾਕੀ ਸਾਰੀਆਂ ਸੰਸਥਾਵਾਂ ਬਾਅਦ ਵਿਚ ਆਈਆਂ। ਜੋ ਸੰਸਥਾਵਾਂ ਹੁਣ ਸੇਵਾ ਕਰ ਰਹੀਆਂ ਉਨ੍ਹਾਂ ਨੂੰ ਰਵੀ ਸਿੰਘ ਨੇ ਕਿਹਾ ਕਿ ਸੱਭ ਨੂੰ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਇਕ ਦੂਜੇ ਨੂੰ ਨੀਚਾ ਦਿਖਾਉ। ਰਵੀ ਸਿੰਘ ਨੇ ਕਿਹਾ ਕਿ ''ਇਹ ਖ਼ਾਲਸਾ ਏਡ ਮੇਰੀ ਨਹੀਂ ਹੈ ਇਹ ਖ਼ਾਲਸਾ ਏਡ ਤੁਹਾਡੀ ਲੋਕਾਂ ਦੀ ਹੈ ਜਿਹਨਾਂ ਨੇ ਸਾਨੂੰ ਇਹਨਾਂ ਪਿਆਰ ਦਿਤਾ।''