ਜਥੇਬੰਦੀਆਂ ਲੰਗਰਾਂ ਦੇ ਨਾਲ ਹਸਪਤਾਲਾਂ 'ਚ ਕਰਵਾਉਣ ਮੁਹਈਆ ਮੈਡੀਕਲ ਕਿੱਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਬੰਦੀਆਂ ਲੰਗਰਾਂ ਦੇ ਨਾਲ ਹਸਪਤਾਲਾਂ 'ਚ ਕਰਵਾਉਣ ਮੁਹਈਆ ਮੈਡੀਕਲ ਕਿੱਟਾਂ

ਜਥੇਬੰਦੀਆਂ ਲੰਗਰਾਂ ਦੇ ਨਾਲ ਹਸਪਤਾਲਾਂ 'ਚ ਕਰਵਾਉਣ ਮੁਹਈਆ ਮੈਡੀਕਲ ਕਿੱਟਾਂ

ਨਵੀਂ ਦਿੱਲੀ, 8 ਅਪ੍ਰੈਲ (ਸੁਖਰਾਜ ਸਿੰਘ): ਅੱਜ ਜਦੋਂ ਸਮੁਚਾ ਸੰਸਾਰ ਕੋਰੋਨਾ ਵਾਇਰਸ ਮਹਾਂਮਾਰੀ  ਨਾਲ ਜੂਝ ਰਿਹਾ ਹੈ, ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਪ੍ਰੈਲ ਰਾਤ 9 ਵਜੇ ਅਪਣੇ ਘਰਾਂ ਦੀਆਂ ਬੱਤੀਆਂ ਬੰਦ ਕਰਕੇ ਦੀਵੇ, ਮੋਮਬੱਤੀਆਂ ਬਾਲਣ ਲਈ ਕਿਹਾ ਸੀ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁਝ ਲੋਕਾਂ ਨੇ ਅਪਣੀ ਮੱਤ ਦਾ ਦੀਵਾ ਬੁਝਾ ਕੇ ਬੰਬ-ਪਟਾਖੇ ਚਲਾਏ ਤੇ ਕੁਝ ਅਪਣੇ ਵਰਗੇ ਅਨਮਤੀਆਂ ਦੀਆਂ ਡਾਰਾਂ ਲੈ ਕੇ ਸੜਕਾਂ ਤੇ ਮਸ਼ਾਲਾਂ ਲੈ ਕੇ ਘੁੰਮਦੇ ਨਜ਼ਰ ਆਏ, ਜਦੋਂ ਕਿ ਡਬਲਯੂ. ਐਚ. ਓ ਤੇ ਸਰਕਾਰਾਂ ਕੋਰੋਨਾ ਵਾਇਰਸ ਨਾਲ ਲੜਨ ਦਾ ਇਕੋ-ਇਕ ਤਰੀਕਾ ਦੂਰੀ ਬਣਾ ਕੇ ਰੱਖਣਾਂ ਦੱਸ ਰਹੀ ਹੈ।


ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਰਾਸਤ ਸਿੱਖੀਜ਼ਮ ਟਰਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਟੀ.ਵੀ ਵਿੱਚ ਵੇਖ ਕੇ ਬੜਾ ਅਫ਼ਸੋਸ ਲੱਗਿਆ ਕਿ ਕੁਝ ਵਿਧਾਇਕਾਂ ਨੇ ਵੀ ਲੋਕਾਂ ਦੀ ਭੀੜ ਦੀ ਅਗਵਾਈ ਮਸ਼ਾਲਾਂ ਲੈ ਕੇ ਅਤੇ ਸ਼ੋਰ-ਸ਼ਰਾਬੇ ਨਾਲ ਕੀਤੀ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਘੜੱਮ ਚੌਧਰੀਆਂ ਖ਼ਿਲਾਫ਼ ਸਰਕਾਰਾਂ ਨੂੰ ਉਚਿਤ ਕਾਰਵਾਈ ਕਰਣੀ ਚਾਹੀਦੀ ਹੇ। ਉਨ੍ਹਾਂ ਨੇ ਸੇਵਾ ਕਰਨ ਵਾਲੀਆਂ ਸਮੂਹ ਜੱਥੇਬੰਦੀਆਂ ਤੇ ਸੁਸਾਇਟੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਜ਼ਰੂਰਤ ਤੋਂ ਜ਼ਿਆਦਾ ਲੰਗਰਾਂ ਤੇ ਖਰਚ ਕਰਨ ਤੋਂ ਵਧੀਆਂ ਹੈ ਕਿ ਹਸਪਤਾਲਾ ਵਿਚ ਕੋਰੋਨਾ ਬਿਆਰੀ ਨਾਲ ਲੜ੍ਹਨ ਵਾਲੀ ਮੈਡੀਕਲ ਕਿਟਾਂ ਮੁਹਈਆਂ ਕਰਵਾਈਆਂ ਜਾਣ ਜਿਸ ਨਾਲ ਡਾਕਟਰ ਸਹਿਬਾਨ ਤੇ ਸਟਾਫ਼ ਮੈਂਬਰ ਮਹਾਂਮਾਰੀ ਦੇ ਪੀੜਤਾਂ ਦਾ ਬਿਨਾ ਕਿਸੇ ਡਰ ਤੋਂ ਇਲਾਜ ਕਰ ਸਕਣ।