ਪਾਤੜਾਂ ਸ਼ਹਿਰ 'ਚ ਸੜਕ ਕਿਨਾਰਿਉਂ ਮਿਲਿਆ ਭਰੂਣ
ਅਣਪਛਾਤੀ ਔਰਤ ਵਿਰੁਧ ਮੁਕੱਦਮਾ ਦਰਜ ਕਰ ਕੇ ਪੁਲਿਸ ਜਾਂਚ 'ਚ ਜੁਟੀ
File Photo
ਪਾਤੜਾਂ (ਪਿਆਰਾ ਪਟਵਾਰ, ਬਲਵਿੰਦਰ ਸਿੰਘ ਕਾਹਨਗੜ੍ਹ) : ਸ਼ਹਿਰ ਦੀ ਸਬਜ਼ੀ ਮੰਡੀ ਨੇੜੇ ਅੱਜ ਸੜਕ ਕਿਨਾਰੇ ਪਿਆ ਇਕ ਭਰੂਣ ਮਿਲਿਆ ਹੈ। ਇਸ ਸਬੰਧੀ ਪਾਤੜਾਂ ਸ਼ਹਿਰੀ ਪੁਲਿਸ ਚੌਕੀ ਦੇ ਮੁਖੀ ਹਰਸ਼ਵੀਰ ਸਿੰਘ ਸੰਧੂ ਨੇ ਦਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਾਤੜਾਂ ਦੇ ਚੁਨਾਗਰਾ ਰੋਡ 'ਤੇ ਵਿਕਟੋਰੀਆ ਸਕੂਲ ਕੋਲ ਸੜਕ ਕਿਨਾਰੇ ਇਕ ਭਰੂਣ ਪਿਆ ਹੈ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਇਸ ਭਰੂਣ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਮਾਣਾ ਵਿਖੇ ਭੇਜ ਦਿਤਾ ਅਤੇ ਇਸ ਸਬੰਧੀ ਇਕ ਅਣਪਛਾਤੀ ਔਰਤ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।