ਕੈਪਟਨ ਅਮਰਿੰਦਰ ਸਿੰਘ ਨੇ ਪੱਗ ਨਾਲ ਸਾਥੀ ਦੀ ਜਾਨ ਬਚਾਉਣ ਵਾਲੇ ਕਮਾਂਡੋ ਨਾਲ ਕੀਤੀ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਮਾਂਡੋ ਬਲਰਾਜ ਸਿੰਘ ਦੇ ਘਰ ਵੀਰਵਾਰ ਨੂੰ ਕਲਪਨਾ ਚਾਵਲਾ ਸੁਸਾਇਟੀ ਨੇ ਵੀ ਕੀਤੀ ਪਹੁੰਚ

Capt. Amarinder Singh talks to Balraj Singh

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਨਕਸਲੀ ਹਮਲੇ ਦੇ ਬਹਾਦਰ ਕੋਬਰਾ ਕਮਾਂਡੋ ਬਲਰਾਜ ਸਿੰਘ ਨਾਲ  ਗੱਲਬਾਤ ਕੀਤੀ। ਇਸ ਦੌਰਾਨ ਸੀਐਮ ਨੇ ਕਮਾਂਡੋ ਬਲਰਾਜ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਤੇ ਕਿਹਾ ਕਿ  ਸਾਨੂੰ ਉਹਨਾਂ 'ਤੇ ਸਾਨੂੰ ਮਾਣ ਹੈ। 

 

 

 ਦੱਸ ਦੇਈਏ ਕਿ ਬਲਰਾਜ ਵੀ ਨਕਸਲੀਆਂ ਨਾਲ ਮੁਕਾਬਲੇ ’ਚ ਸ਼ਾਮਲ ਸਨ। ਆਪਣੇ ਸਾਥੀ ਦੇ ਲੱਗੀ ਸੱਟ ਨੂੰ ਵੇਖ ਕੇ  ਸਿੱਖ ਜਵਾਨ ਨੇ ਆਪਣੀ ਪੱਗ ਉਤਾਰ ਕੇ ਆਪਣੇ ਸਾਥੀ ਦੇ ਜ਼ਖਮ 'ਤੇ ਪੱਟੀ ਬੰਨ੍ਹ ਦਿੱਤੀ। ਹਾਲਾਂਕਿ ਕਿ ਮੁਕਾਬਲੇ ਦੌਰਾਨ ਬਲਰਾਜ ਨੂੰ ਵੀ ਗੋਲੀ ਲੱਗੀ ਹੈ। ਦੋਹਾਂ ਦਾ ਇਲਾਜ ਰਾਏਪੁਰ ਦੇ ਹਸਪਤਾਲ ’ਚ ਹ  ਰਿਹਾ ਹੈ। 

 ਜ਼ਿਕਰਯੋਗ ਹੈ ਕਿ  ਕਮਾਂਡੋ ਬਲਰਾਜ ਸਿੰਘ ਦੇ ਘਰ ਵੀਰਵਾਰ ਨੂੰ ਕਲਪਨਾ ਚਾਵਲਾ ਸੁਸਾਇਟੀ ਨੇ ਪਹੁੰਚ ਕੀਤੀ। ਸੰਸਥਾ ਦੇ ਅਹੁਦੇਦਾਰਾਂ ਨੇ ਬਲਰਾਜ ਸਿੰਘ ਨਾਂ ਦੇ ਇਸ ਬਹਾਦਰ ਜਵਾਨ ਦੇ ਪਰਿਵਾਰ ਨੂੰ ਜਿਥੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਉਥੇ ਹੀ ਕਿਹਾ ਕਿ ਪਿੰਡ ਕਲੇਰ ਦੇ ਇਸ ਜਵਾਨ ਉੱਪਰ ਪੂਰੇ ਦੇਸ਼ ਨੂੰ ਮਾਣ ਹੈ।
ਕਮਾਂਡੋ ਬਲਰਾਜ ਸਿੰਘ ਕਲੇਰ ਦੇ ਮਾਤਾ ਹਰਜੀਤ ਕੌਰ, ਪਿਤਾ ਜਸਵੰਤ ਸਿੰਘ ਤੇ ਧਰਮ ਪਤਨੀ ਬੀਬੀ ਯਾਦਵਿੰਦਰ ਕੌਰ ਤੋਂ ਇਲਾਵਾ ਕਮਾਂਡੋ ਦੀਆਂ ਭੈਣਾਂ ਦਾ ਸਨਮਾਨ ਕਰਦਿਆਂ ਕਲਪਨਾ ਚਾਵਲਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਬਲਰਾਜ ਸਿੰਘ ਨੇ ਸਰਦਾਰ ਦੀ ਪੱਗ ਦਾ ਨਾਂ ਸੰਸਾਰ ਵਿਚ ਉੱਚਾ ਕਰ ਦਿੱਤਾ ਹੈ ਅਤੇ ਅੱਜ ਉਸਦੇ ਪਰਿਵਾਰ ਦਾ ਸਨਮਾਨ ਵੀ ਦਸਤਾਰ ਤੇ ਸਿਰਪਾਓ ਭੇਟ ਕਰਕੇ ਕੀਤਾ ਗਿਆ ਹੈ।

ਬਲਰਾਜ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਹੈ ਕਿ ਸ਼ਨਿੱਚਰਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਆਪਣੇ ਗੋਲੀ ਲੱਗਣ ਦੇ ਬਾਵਜੂਦ ਵੀ ਆਪਣੀ ਪੱਗ ਆਪਣੇ ਕਮਾਡੋਂ ਸਾਥੀ ਅਭਿਸ਼ੇਕ ਪਾਡੇਂ ਦੇ ਜਖਮ ਤੇ ਬੰਨੀ ਤੇ ਜਖ਼ਮੀ ਹੋਣ ਦੇ ਬਾਵਜੂਦ ਆਪਣੀ ਪਰਵਾਹ ਨਾ ਕਰਦਿਆਂ ਆਪਣੇ ਜਖਮੀ ਸਾਥੀਆਂ ਦੀ ਮੱਦਦ ਕਰਦਾ ਹੋਇਆ ਨਿਕਲਿਆ। ਕਮਾਂਡੋ ਬਲਰਾਜ ਸਿੰਘ ਕਲੇਰ ਤਿੰਨ ਭੈਣਾ ਨਵਦੀਪ ਕੌਰ, ਬਲਪ੍ਰੀਤ ਕੌਰ ਤੇ ਰਾਜਬੀਰ ਕੌਰ ਦਾ ਇਕਲੌਤਾ ਭਰਾ ਹੈ।

ਬਲਰਾਜ ਦੇ ਅੰਕਲ ਕੈਪਟਨ ਮਨੋਹਰ ਸਿੰਘ ਤੇ ਜਿਗਰੀ ਯਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਬਲਰਾਜ ਸਿੰਘ ਸ਼ੁਰੂ ਤੋਂ ਹੀ ਬਹੁਤ ਬਹਾਦਰ ਤੇ ਦਲੇਰ ਨੌਜਵਾਨ ਹੈ ਤੇ ਇਸੇ ਕਰਕੇ ਆਪ ਮੁਸੀਬਤ ਵਿਚ ਖੁਦ ਦੇ ਗੋਲੀ ਲੱਗਣ ਦੇ ਬਾਵਜੂਦ ਵੀ ਆਪਣੇ ਜਖਮੀ ਸਾਥੀ ਦੀ ਮੱਦਦ ਕਰਕੇ ਸਿੱਖ ਕੌਮ ਦੀ ਦਸਤਾਰ ਦਾ ਨਾਂ ਉੱਚਾ ਕੀਤਾ। ਕਲਪਨਾ ਚਾਵਲਾ ਸੁਸਾਇਟੀ ਦੇ ਪ੍ਰਧਾਨ ਪਰਵਿੰਦਰ ਸਿੰਘ ਤੋਂ ਇਲਾਵਾ ਜਸਵਿੰਦਰ ਸਿੰਘ ਢਿੱਲੋਂ, ਬਖਸ਼ੀਸ਼ ਸਿੰਘ ਜਵੰਦਾ, ਪ੍ਰਗਟ ਸਿੰਘ ਪੰਡੋਰੀ, ਸ਼ਰਨਜੀਤ ਸਿੰਘ, ਜਗਜੀਤ ਸਿੰਘ, ਬਲਜਿੰਦਰ ਸਿੰਘ ਨੇ ਡਿਪਟੀ ਕਮਿਮਸ਼ਨਰ ਨੂੰ ਅਪੀਲ ਕੀਤੀ ਕਿ ਬਲਰਾਜ ਸਿੰਘ ਦੀ ਬਹਾਦਰੀ ਲਈ ਪੰਜਾਬ ਸਰਕਾਰ ਨੂੰ ਪੁਰਸਕਾਰ ਲਈ ਸਿਫਾਰਸ਼ ਕਰਨ।