ਲੈਫ਼ਟੀਨੈਂਟ ਕਰਨਲ ਭਰਤ ਪਨੂੰ ਨੇ ਦੋ ਵਿਸ਼ਵ ਰੀਕਾਰਡ ਕੀਤੇ ਅਪਣੇ ਨਾਂ

ਏਜੰਸੀ

ਖ਼ਬਰਾਂ, ਪੰਜਾਬ

ਲੈਫ਼ਟੀਨੈਂਟ ਕਰਨਲ ਭਰਤ ਪਨੂੰ ਨੇ ਦੋ ਵਿਸ਼ਵ ਰੀਕਾਰਡ ਕੀਤੇ ਅਪਣੇ ਨਾਂ

image

ਨਵੀਂ ਦਿੱਲੀ, 8 ਅਪ੍ਰੈਲ : ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਕਰਨਲ ਭਰਤ ਪਨੂੰ ਨੇ ਦੋ ਏਕਲ ਸਾਈਕਲਿੰਗ ’ਚ ‘ਗਿਨੀਜ ਬੁੱਕ ਆਫ਼ ਰਿਕਾਰਡਜ਼’ ਵਿਚ ਅਪਣਾ ਨਾਂ ਦਰਜ ਕਰਵਾਇਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਣਕਾਰੀ ਦਿੱਤੀ। ਫ਼ੌਜ ਦੇ ਅਧਿਕਾਰੀਆਂ ਨੇ ਦਸਿਆ ਕਿ ਪਨੂੰ ਨੇ 10 ਅਕਤੂਬਰ 2020 ਨੂੰ ਲੇਹ ਤੋਂ ਮਨਾਲੀ ਵਿਚਾਲੇ 472 ਕਿਲੋਮੀਟਰ ਦੀ ਦੂਰੀ ਮਹਿਜ 35 ਘੰਟੇ ਅਤੇ 25 ਮਿੰਟ ’ਚ ਤੈਅ ਕਰ ਕੇ ਪਹਿਲਾ ਰਿਕਾਰਡ ਆਪਣੇ ਨਾਂ ਕੀਤਾ।
ਅਧਿਕਾਰੀਆਂ ਮੁਤਾਬਕ ਪਨੂੰ ਨੇ ਦਿੱਲੀ, ਮੁੰਬਈ, ਚੇਨਈ, ਕੋਲਕਾਤਾ ਨੂੰ ਜੋੜਨ ਵਾਲੇ 5,942 ਕਿਲੋਮੀਟਰ ਲੰਮੇ ‘ਸੁਨਹਿਰੀ ਚਤੁਰਭੁਜ’ ’ਤੇ ਸਾਈਕਲ ਨਾਲ 14 ਦਿਨ, 23 ਘੰਟੇ ਅਤੇ 52 ਮਿੰਟ ’ਚ ਯਾਤਰਾ ਪੂਰੀ ਕਰ ਕੇ ਦੂਜਾ ਰੀਕਾਰਡ ਅਪਣੇ ਨਾਂ ਦਰਜ ਕਰਵਾਇਆ। ਅਧਿਕਾਰੀਆਂ ਨੇ ਕਿਹਾ ਕਿ ਇਹ ਸਾਈਕਲ ਯਾਤਰਾ 16 ਅਕਤੂਬਰ ਨੂੰ ਨਵੀਂ ਦਿੱਲੀ ਦੇ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ 30 ਅਕਤੂਬਰ ਨੂੰ ਉਸੇ ਸਥਾਨ ’ਤੇ ਖ਼ਤਮ ਹੋਈ ਸੀ। ਉਨ੍ਹਾਂ ਕਿਹਾ ਕਿ ਪਨੂੰ ਨੂੰ ਕੁੱਝ ਦਿਨ ਪਹਿਲਾਂ ਗਿਨੀਜ ਵਰਲਡ ਰੀਕਾਰਡ ਦੇ ਦੋ ਸਰਟੀਫ਼ੀਕੇਟ ਪ੍ਰਾਪਤ ਹੋਏ ਹਨ।      (ਏਜੰਸੀ)