ਬੀਜਾਪੁਰ, 8 ਅਪ੍ਰੈਲ : ਬੀਤੇ ਸਨਿਚਰਵਾਰ 3 ਅਪ੍ਰੈਲ ਨੂੰ ਸੀ. ਆਰ. ਪੀ. ਐਫ. ਦੇ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ’ਚ 22 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਇਕ ਲਾਪਤਾ ਸੀ। ਲਾਪਤਾ ਜਵਾਨ ਰਾਕੇਸ਼ਵਰ ਸਿੰਘ ਨੂੰ ਨਕਸਲੀਆਂ ਨੇ ਅਗਵਾ ਕਰ ਲਿਆ ਸੀ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਸ ਜਵਾਨ ਨੂੰ ਵੀਰਵਾਰ ਨੂੰ ਨਕਸਲੀਆਂ ਨੇ ਛੱਡ ਦਿਤਾ ਹੈ। ਰਾਕੇਸ਼ਵਰ ਕੋਬਰਾ ਬਟਾਲੀਅਨ ’ਚ ਤਾਇਨਾਤ ਹੈ, ਜਿਸ ਨੂੰ ਨਕਸਲੀਆਂ ਨੇ ਅਗਵਾ ਕੀਤਾ ਹੋਇਆ ਸੀ। ਬੀਤੇ ਦਿਨੀਂ ਨਕਸਲੀਆਂ ਨੇ ਉਸ ਦੀ ਤਸਵੀਰ ਵੀ ਜਾਰੀ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਸਾਡੇ ਕਬਜ਼ੇ ਵਿਚ ਹੈ।
ਸੂਤਰਾਂ ਮੁਤਾਬਕ 210ਵੀਂ ਬਟਾਲੀਅਨ ਫ਼ਾਰ ਰਿਜ਼ਾਲਯੂਟ ਏਕਸ਼ਨ (ਕੋਬਰਾ) ਦੇ ਕਾਂਸਟੇਬਲ ਰਾਕੇਸ਼ਵਰ ਸਿੰਘ ਮਨਹਾਸ ਦੀ ਰਿਹਾਈ ਲਈ ਰਾਜ ਸਰਕਾਰ ਵਲੋਂ ਦੋ ਪ੍ਰਮੁੱਖ ਲੋਕਾਂ ਨੂੰ ਨਕਸਲੀਆਂ ਨਾਲ ਗੱਲਬਾਤ ਲਈ ਨਾਮਜ਼ਦ ਕੀਤੇ ਜਾਣ ਦੇ ਬਾਅਦ ਰਿਹਾ ਕਰ ਦਿਤਾ ਗਿਆ। ਰਾਜ ਸਰਕਾਰ ਵਲੋਂ ਨਾਮਜ਼ਦ ਦੋ ਮੈਂਬਰੀ ਟੀਮ ਟੀਮ ’ਚੋਂ ਇਕ ਮੈਂਬਰ ਜਨਜਾਤੀ ਭਾਈਚਾਰੇ ਤੋਂ ਸਨ। ਇਕ ਸੀਨੀਅਰ ਫ਼ੌਜ ਅਧਿਕਾਰੀ ਨੇ ਕਿਹਾ ਕਿ ਜੰਮੂ ਦੇ ਰਹਿਣ ਵਾਲੇ ਜਵਾਨ ਨੂੰ ਬੀਜਾਪੁਰ ਸਥਿਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਤਾਰੇਮ ਕੈਂਪ ਲਿਆਇਆ ਜਾ ਰਿਹਾ ਹੈ। (ਏਜੰਸੀ)
(ਏਜੰਸੀ)
image