ਬੈਂਗਲੁਰੂ ਦੇ 7 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਸਕੂਲ ਕਰਵਾਏ ਖ਼ਾਲੀ

ਏਜੰਸੀ

ਖ਼ਬਰਾਂ, ਪੰਜਾਬ

ਬੈਂਗਲੁਰੂ ਦੇ 7 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਸਕੂਲ ਕਰਵਾਏ ਖ਼ਾਲੀ

image

ਬੈਂਗਲੁਰੂ, 8 ਅਪ੍ਰੈਲ : ਬੈਂਗਲੁਰੂ ਦੇ 7 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਕੂਲਾਂ ’ਚੋਂ ਬਾਹਰ ਕੱਢ ਲਿਆ ਗਿਆ ਹੈ। ਐਂਟੀ ਬੰਬ ਸਕੁਐਡ ਨੇ ਵੀ ਜਾਂਚ ਸ਼ੁਰੂ ਕਰ ਦਿਤੀ ਹੈ। ਬੈਂਗਲੁਰੂ ਸਿਟੀ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਸ਼ੁਕਰਵਾਰ ਨੂੰ ਕਿਹਾ ਕਿ ਸ਼ਹਿਰ ਦੇ ਸੱਤ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਅਤੇ ਪੁਲਿਸ ਟੀਮਾਂ ਮੌਕੇ ’ਤੇ ਜਾਂਚ ਕਰ ਰਹੀਆਂ ਹਨ।
ਸ਼ਹਿਰ ਦੇ ਪੁਲਿਸ ਕਮਿਸ਼ਨਰ ਨੇ ਕਿਹਾ, “ਬੈਂਗਲੁਰੂ ਦੇ ਬਾਹਰਵਾਰ ਚਾਰ ਸਕੂਲਾਂ ਨੂੰ ਈਮੇਲਾਂ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਸਾਡੀ ਸਥਾਨਕ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਇਕ ਅਭਿਆਸ ਹੈ ਅਤੇ ਉਸ ਦੇ ਅਨੁਸਾਰ ਬੰਬ ਨਿਰੋਧਕ ਦਸਤਾ ਜਾਂਚ ਲਈ ਉੱਥੇ ਹੋਵੇਗਾ। ਕਮਿਸ਼ਨਰ ਨੇ ਕਿਹਾ, “ਈਮੇਲ ਦੇ ਆਧਾਰ ’ਤੇ, ਸਾਡੀ ਟੀਮ ਮੌਕੇ ’ਤੇ ਜਾਂਚ ਕਰ ਰਹੀ ਹੈ ਅਤੇ ਜਦੋਂ ਹੋਰ ਜਾਣਕਾਰੀ ਆਵੇਗੀ, ਇਸ ਨੂੰ ਸਾਂਝਾ ਕੀਤਾ ਜਾਵੇਗਾ।’’     (ਏਜੰਸੀ)