Punjab News : ਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮ
Punjab News : ਆਮ ਜਨਤਾ ਦੀ ਆਸਥਾ ਨੂੰ ਮੁੱਖ ਰੱਖਦੇ ਹੋਏ 10 ਅਪ੍ਰੈਲ ਨੂੰ ਮੀਟ, ਅੰਡੇ ਦੀਆਂ ਦੁਕਾਨਾਂ,ਹੋਟਲ,ਹਾਤੇ,ਵਿੱਚ ਅੰਡਾ ਮੀਟ ਵੇਚਣ ਤੇ ਪਾਬੰਦੀ ਲਗਾਈ
Mohali News in Punjabi : ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਕੋਮਲ ਮਿੱਤਲ ਵੱਲੋਂ ‘ਦ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ, 2023 (46 ਆਫ 2023) ਦੇ ਚੈਪਟਰ 11, ਅਧੀਨ ਧਾਰਾ 163, ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ 10 ਅਪ੍ਰੈਲ ਨੂੰ ਮਹਾਂਵੀਰ ਜਯੰਤੀ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਸਥਿਤ ਮੀਟ, ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਸ੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਮਹਾਂਵੀਰ ਜਯੰਤੀ ਮੌਕੇ ਜੀਵ ਹੱਤਿਆ ਕਰਨ ਨਾਲ ਧਾਰਮਿਕ ਰੀਤੀ ਰੀਵਾਜਾਂ ਅਤੇ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਲਈ ਧਾਰਮਿਕ ਸਦਭਾਵਨਾ ਬਣਾਈ ਰੱਖਣ ਅਤੇ ਆਮ ਜਨਤਾ ਦੀ ਆਸਥਾ ਨੂੰ ਮੁੱਖ ਰੱਖਦੇ ਹੋਏ 10 ਅਪ੍ਰੈਲ ਨੂੰ ਜ਼ਿਲ੍ਹਾ ਐਸ.ਏ.ਐਸ ਨਗਰ ਵਿਖੇ ਮੀਟ, ਅੰਡੇ ਦੀਆਂ ਦੁਕਾਨਾਂ,ਹੋਟਲ,ਹਾਤੇ,ਵਿੱਚ ਅੰਡਾ ਮੀਟ ਵੇਚਣ ਤੇ ਪਾਬੰਦੀ ਲਗਾਈ ਜਾਂਦੀ ਹੈ।
(For more news apart from Orders to keep meat, egg shops, street vendors and slaughter houses closed on the occasion of Lord Mahavir Jayanti News in Punjabi, stay tuned to Rozana Spokesman)