ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਲਾਇਆ ਧਰਨਾ
ਅੱਜ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਵਲੋਂ ਸਾਥੀ ਚਮਨ ਲਾਲ ਸੰਗੇਲੀਆ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵੱਖ-ਵੱਖ ਵਿਭਾਗਾਂ ਦੇ ਸਮੂਹ ਕਲਾਸ ....
ਮੋਗਾ: ਅੱਜ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਵਲੋਂ ਸਾਥੀ ਚਮਨ ਲਾਲ ਸੰਗੇਲੀਆ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵੱਖ-ਵੱਖ ਵਿਭਾਗਾਂ ਦੇ ਸਮੂਹ ਕਲਾਸ ਫ਼ੋਰ ਕਰਮਚਾਰੀਆਂ ਦੀ ਹਾਜ਼ਰੀ 'ਚ ਬੀਤੇ ਦਿਨੀਂ ਦੋ ਮਹਿਲਾ ਕਲਾਸ ਫ਼ੋਰ ਕਰਮਚਾਰੀਆਂ ਨਾਲ ਮਾੜਾ ਵਤੀਰਾ ਵਰਤਣ ਦੇ ਰੋਸ ਵਜੋਂ ਡਾ. ਅਸ਼ੀਸ਼ ਕੁਮਾਰ ਬੱਚਿਆਂ ਦੇ ਮਾਹਰ ਵਿਰੁਧ ਧਰਨਾ ਲਗਾਇਆ ਗਿਆ। ਸਿਵਲ ਹਸਪਤਾਲ ਦੇ ਜੱਚਾ-ਬੱਚਾ ਓ.ਪੀ.ਡੀ. ਬਲਾਕ 'ਚ ਤੈਨਾਤ ਡਾਕਟਰ ਦਾ ਵਤੀਰਾ ਬਹੁਤ ਨਿੰਦਣਯੋਗ ਹੈ ਜਿਸ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਡਾਕਟਰਾਂ ਵਲੋਂ ਯੂਨੀਅਨ ਆਗੂਆਂ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਨਹੀ ਕੀਤੀ ਜਾ ਰਹੀ ਹੈ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਡਾਕਟਰ ਦਾ ਵਤੀਰਾ ਕਿੰਨਾ ਮਾੜਾ ਹੈ। ਇਸ ਧਰਨੇ 'ਚ ਹਰੀ ਬਹਾਦੁਰ ਜ਼ਿਲ੍ਹਾ ਜਨਰਲ ਸਕੱਤਰ, ਪ੍ਰਕਾਸ਼ ਚੰਦ ਦੌਲਤਪੁਰਾ ਜ਼ਿਲ੍ਹਾ ਜੁਆਇੰਟ ਸਕੱਤਰ, ਅਸ਼ੋਕ ਗਿੱਲ ਮੋਗਾ ਜ਼ਿਲ੍ਹਾ ਸਕੱਤਰ, ਕਾਲਾ ਸਿੰਘ ਵਾਈਸ ਪ੍ਰਧਾਨ, ਮਲਕੀਤ ਸਿੰਘ ਗਿੱਲ ਕੈਸ਼ੀਅਰ, ਪ੍ਰੇਮ ਕਟਾਰੀਆ, ਹੀਰਾ ਲਾਲ, ਹਰਪ੍ਰੀਤ ਸਿੰਘ ਸਿੱਧੂ, ਬਲਵੀਰ ਕੌਰ, ਅਮਰੀਕ ਕੌਰ, ਗੁਰਪ੍ਰੀਤ ਕੌਰ, ਗੀਤਾ ਰਾਣੀ, ਮਨੀਸ਼ ਕੁਮਾਰ, ਜਗਜੀਤ ਕੌਰ, ਚਮਕੌਰ ਸਿੰਘ, ਰਮੇਸ਼ ਕੁਮਾਰ, ਕੁਲਵੰਤ ਸਿੰਘ, ਜਸਪ੍ਰੀਤ ਜੱਸੀ, ਗਿਆਨ ਚੰਦ, ਬਲਜੀਤ ਕੌਰ ਜਨਰਲ ਸੈਕਟਰੀ ਆਦਿ ਹਾਜ਼ਰ ਸਨ।