ਆਸਟਰੇਲੀਆ ਦੀ ਮੰਤਰੀ ਨੇ ਪਰਥ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਸਟਰੇਲੀਆ ਦੀ ਮੰਤਰੀ ਨੇ ਪਰਥ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ

1

ਪਰਥ, 9 ਮਈ (ਪਿਆਰਾ ਸਿੰਘ ਨਾਭਾ) : ਸੂਬਾ ਪਛਮੀ ਆਸਟਰੇਲੀਆ ਦੀ ਟਰਾਂਸਪੋਰਟ, ਯੋਜਨਾਬੰਦੀ ਅਤੇ ਭੂਮੀ ਮੰਤਰੀ ਰੀਟਾ ਸੈਫ਼ੀਓਟੀ, ਸਿੱਖ ਗੁਰਦੁਆਰਾ ਪਰਥ, ਬੈਨਿਟ ਸਪਰਿੰਗ 'ਚ ਅੱਜ ਨਤਮਸਤਕ ਹੋਏ। ਉਹ ਸਿੱਖ ਗੁਰਦੁਆਰਾ ਦੀ ਮੁੱਖ ਸੇਵਾਦਾਰ ਨਵਤੇਜ ਉੱਪਲ ਸਮੇਤ ਗੁਰੂਘਰ ਦੇ ਸਾਰੇ ਪ੍ਰਬੰਧਕੀ ਸੇਵਾਦਾਰਾਂ ਨੂੰ ਮਿਲੇ। ਜਿਥੇ ਕੋਵਿਡ-19 ਕਾਰਨ ਆਮ ਸੰਗਤ ਦਾ ਗੁਰਦੁਆਰੇ ਆਉਣਾ ਬੰਦ ਹੈ, ਉਥੇ ਹੀ ਗੁਰਦੁਆਰੇ ਦੇ ਸੇਵਾਦਾਰਾਂ ਵਲੋਂ ਹਰ ਹਫ਼ਤੇ 500 ਭੋਜਨ ਦੇ ਡੱਬੇ ਤਿਆਰ ਕਰ ਕੇ ਇਸ ਮੁਸ਼ਕ1ਲ ਸਮੇਂ ਵਿਚ ਲੋੜਵੰਦ ਸਥਾਨਕ ਭਾਈਚਾਰੇ ਨੂੰ ਵੰਡੇ ਜਾਂਦੇ ਹਨ।

 


ਮੰਤਰੀ ਰੀਟਾ ਸੈਫ਼ੀਓਟੀ ਸਿੱਖ ਗੁਰੂਦਵਾਰਾ ਪਰਥ ਦੇ ਸਮੂਹ ਸੇਵਾਦਾਰ ਪ੍ਰਬੰਧਕਾਂ ਸਥਾਨਕ ਕਮਿਊਨਿਟੀ ਵਾਸਤੇ ਪਾਏ ਯੋਗਦਾਨ ਲਈ ਉਨ੍ਹਾਂ ਦਾ ਧਨਵਾਦ ਕੀਤਾ। ਉਹ ਉਪਨਗਰ ਪੱਛਮ ਸਵਾਨ ਦੀ ਵਿਧਾਨ ਸਭਾ 'ਚ ਬਤੌਰ ਵਿਧਾਇਕਾ ਪ੍ਰਤੀਨਿਧਤਾ ਕਰ ਰਹੇ ਹਨ।