ਡਿਊਟੀ ਤੋਂ ਵਾਪਸ ਆ ਰਹੇ ਹੋਮ ਗਾਰਡ ਦੀ ਹਾਦਸੇ ’ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ

File Photo

ਫ਼ਿਰੋਜ਼ਪੁਰ,  8 ਮਈ (ਜਗਵੰਤ ਸਿੰਘ ਮੱਲ੍ਹੀ): ਤਲਵੰਡੀ ਭਾਈ ਤੋਂ ਕਰੋਨਾ ਡਿਊਟੀ ਕਰਕੇ ਵਾਪਸ ਪਿੰਡ ਬਸਤੀ ਰੰਗਾ ਸਿੰਘ (ਸਸਤੇਵਾਲੀ) ਆ ਰਹੇ ਹੋਮ ਗਾਰਡ ਕਰਮਚਾਰੀ ਇੰਦਰਜੀਤ ਸਿੰਘ ਦੀ ਹਾਦਸੇ ’ਚ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਾਤ ਨੌ ਵਜੇ ਦੇ ਕਰੀਬ ਪਿੰਡ ਨੇੜੇ ਪਹੁੰਚਣ ’ਤੇ ਇੰਦਰਜੀਤ ਦਾ ਮੋਟਰਸਾਈਕਲ ਅਵਾਰਾ ਪਸ਼ੂ ਨਾਲ ਟਕਰਾ ਕੇ ਸਾਹਮਣੇ ਤੋਂ ਆ ਰਹੇ ਟਰੈਕਟਰ ’ਚ ਵੱਜਾ। ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹੋਮਗਾਰਡ ਦੀ ਥਾਂ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ।

ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨਘਾਟ ’ਚ ਐਸ.ਡੀ.ਐਮ. ਰਣਜੀਤ ਸਿੰਘ ਭੁੱਲਰ, ਡੀ.ਐਸ.ਪੀ. ਰਾਜਵਿੰਦਰ ਸਿੰਘ ਰੰਧਾਵਾ, ਐਸ.ਐਚ.ਓ. ਜਤਿੰਦਰ ਸਿੰਘ, ਚੌਂਕੀ ਇੰਚਾਰਜ ਠੱਠਾ ਸਾਹਿਬ ਰਜਿੰਦਰ ਸਿੰਘ ਸੰਤੂਵਾਲਾ, ਵਕੀਲ ਸਿੰਘ ਉਪ ਕਮਾਂਡਰ 5ਵੀਂ ਬਟਾਲੀਅਨ ਹੋਮਗਾਰਡ ਫ਼ਿਰੋਜ਼ਪੁਰ, ਕੰਪਨੀ ਕਮਾਂਡਰ ਪਰਮਜੀਤ ਸਿੰਘ ਅਤੇ ਲਖਵਿੰਦਰ ਸਿੰਘ, ਸਟਾਫ਼ ਅਫ਼ਸਰ ਰਾਜ ਕੁਮਾਰ, ਸਾਥੀ ਕਰਮਚਾਰੀ ਅਤੇ ਮ੍ਰਿਤਕ ਦੇ ਪਰਵਾਰ, ਰਿਸ਼ਤੇਦਾਰਾਂ ਤੋਂ ਇਲਾਵਾ ਇਲਾਕਾ ਵੀ ਹਾਜ਼ਰ ਸਨ। 
ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਇੰਦਰਜੀਤ ਸਿੰਘ ਦਾ ਅੰਤਮ ਸਸਕਾਰ ਕਰ ਦਿਤਾ ਗਿਆ। ਇਸ ਮੌਕੇ ਫ਼ਿਰੋਜ਼ਪੁਰ ਤੋਂ ਆਈ ਗਾਰਦ ਵਲੋਂ ਮਾਤਮੀ ਧੁਨ ਵਜਾ ਕੇ ਅਤੇ ਫਾਇਰ ਕਰਨ ਤੋਂ ਬਾਅਦ ਹਥਿਆਰ ਉਲਟੇ ਕਰ ਕੇ ਸਲਾਮੀ ਦਿਤੀ ਗਈ। ਮ੍ਰਿਤਕ ਅਪਣੇ ਪਿੱਛੇ ਮਾਤਾ, ਪਤਨੀ ਅਤੇ ਡੇਢ ਸਾਲ ਦੀ ਬੱਚੀ ਛੱਡ ਗਿਆ