ਸੋਨਾਲਿਕਾ ਦੀ ਲੀਡਰਸ਼ਿਪ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਨਾਲਿਕਾ ਟ੍ਰੇਕਟਰਜ਼ ਨੇ ਕੋਰੋਨਾ ਸੰਕਟ ਕਾਰਨ ਵੀ ਪਿੱਛਲੇ ਮਹੀਨੇ ਅਪ੍ਰੈਲ 2020 ਵਿਚ ਅਪਣੀ ਲੀਡਰਸ਼ਿਪ ਕਾਇਮ ਰੱਖਦੇ ਹੋਏ 302 ਟ੍ਰੇਕਟਰਾਂ ਨੂੰ ਐਕਸਪੋਰਟ ਕੀਤਾ।

File Photo

ਚੰਡੀਗੜ੍ਹ, 8 ਮਈ (ਸ.ਸ.ਸ.) : ਸੋਨਾਲਿਕਾ ਟ੍ਰੇਕਟਰਜ਼ ਨੇ ਕੋਰੋਨਾ ਸੰਕਟ ਕਾਰਨ ਵੀ ਪਿੱਛਲੇ ਮਹੀਨੇ ਅਪ੍ਰੈਲ 2020 ਵਿਚ ਅਪਣੀ ਲੀਡਰਸ਼ਿਪ ਕਾਇਮ ਰੱਖਦੇ ਹੋਏ 302 ਟ੍ਰੇਕਟਰਾਂ ਨੂੰ ਐਕਸਪੋਰਟ ਕੀਤਾ। ਸੋਨਾਲਿਕਾ ਗਰੂਪ ਦੇ ਐਮਡੀ ਡਾ. ਦੀਪਕ ਮਿੱਤਲ ਨੇ ਦਸਿਆ ਕਿ ਅੰਸ਼ਕ ਰੂਪ ਤੋਂ ਖੂਲਣ ਵਾਲੇ ਪੋਰਟ ਦੇ ਰਾਹੀਂ ਕੰਪਨੀ ਐਕਸਪੋਰਟ ਕਰਨ ਵਿਚ ਕਾਮਯਾਬ ਰਹੀ ਅਤੇ 40 ਫ਼ੀ ਸਦੀ ਬਾਜਾਰ ਵਿਚ ਹਿੱਸੇ ਦੇ ਨਾਲ ਦੇਸ਼ ਦੀ ਟ੍ਰੈਕਟਰ ਐਕਸਪੋਰਟ ਲੀਡਰ ਬਣੀ।

ਸੋਨਾਲਿਕਾ ਗਰੂਪ ਦੇ ਈਡੀ ਰਮਨ ਮਿੱਤਲ ਨੇ ਕਿਹਾ ਕਿ ਮੌਜੂਦਾ ਸਥਿਤੀ ਕਾਰਨ ਵਪਾਰ ਵਿਚ ਅਸਰ ਪਿਆ ਹੈ ਪ੍ਰੰਤੂ ਹੁਣ ਸਰਕਾਰ ਫਸਲ ਦੇ ਮੌਸਮ ਨੂੰ ਵੇਖਦੇ ਹੋਏ ਕਿਸਾਨੀ ਕੰਮਾਂ ਦਾ ਸਮਰਥਨ ਕਰ ਰਹੀ ਹੈ। ਸੋਨਾਲਿਕਾ ਐਗਰੀ ਇਕੋਸਿਸਟਮ ਦਾ ਇਕ ਮੁੱਖ ਅੰਗ ਹੈ ਅਤੇ ਖੇਤੀਬਾੜੀ ਸਮਾਜ ਦੀ ਲੌੜ੍ਹਾਂ ਨੂੰ ਪੂਰਾ ਕਰਨ ਵਿਚ ਕੋਸ਼ਿਸ਼ ਕਰ ਰਹੀ ਹੈ ।