Indian Oil ਨੇ ਜਲੰਧਰ ਪਹੁੰਚਾਈ 5 ਟਨ ਲਿਕਵਿਡ ਆਕਸੀਜਨ

ਏਜੰਸੀ

ਖ਼ਬਰਾਂ, ਪੰਜਾਬ

ਸ਼ਨੀਵਾਰ ਨੂੰ ਸਾਢੇ 5 ਟਨ ਲਿਕਵਿਡ ਆਕਸੀਜਨ ਹੁਸ਼ਿਆਰਪੁਰ ਰੋਡ ਸਥਿਤ ਇਕ ਆਕਸੀਜਨ ਪਲਾਂਟ ਦੇ ਸਟੋਰੇਜ ਟੈਂਕ ਵਿਚ ਅਨਲੋਡ ਕੀਤੀ ਹੈ।

Indian Oil

ਜਲੰਧਰ : ਮਹਾਨਗਰ ਦੇ ਹਸਪਤਾਲਾਂ ਵਿਚ ਕੋਵਿਡ 19 ਨਾਲ ਜ਼ਿੰਦਗੀ ਦੀ ਜੰਗ ਲੜ ਰਹੇ ਮਰੀਜ਼ਾਂ ਲਈ ਇੰਡੀਅਨ ਆਇਲ ਨੇ ਮਦਦ ਦਾ ਹੱਥ ਵਧਾਇਆ ਹੈ। ਇੰਡੀਅਨ ਆਇਲ ਵੱਲੋਂ ਸਾਢੇ 5 ਟਨ ਦੇ ਕਰੀਬ ਲਿਕਵਿਡ ਆਕਸੀਜਨ ਜਲੰਧਰ ਪਹੁੰਚਾਈ ਗਈ ਹੈ। ਇੰਡੀਅਨ ਆਇਲ ਦੀ ਪਾਣੀਪਤ ਸਥਿਤ ਰਿਫਾਇਨਰੀ ਤੋਂ ਮੈਡੀਕਲ ਆਕਸੀਜਨ ਲੈ ਕੇ ਇਕ ਬੁਲੇਟ ਟਰੱਕ ਜਲੰਧਰ ਪਹੁੰਚਿਆ ਸੀ, ਜਿਸ ਨੇ ਸ਼ਨੀਵਾਰ ਨੂੰ ਸਾਢੇ 5 ਟਨ ਲਿਕਵਿਡ ਆਕਸੀਜਨ ਹੁਸ਼ਿਆਰਪੁਰ ਰੋਡ ਸਥਿਤ ਇਕ ਆਕਸੀਜਨ ਪਲਾਂਟ ਦੇ ਸਟੋਰੇਜ ਟੈਂਕ ਵਿਚ ਅਨਲੋਡ ਕੀਤੀ ਹੈ। ਇਸ ਆਕਸੀਜਨ ਪਲਾਂਟ ਤੋਂ ਹੁਣ ਸਿਲੰਡਰਾਂ ਵਿਚ ਆਕਸੀਜਨ ਭਰ ਕੇ ਹਸਪਤਾਲਾਂ ਤਕ ਭੇਜੀ ਜਾਵੇਗੀ।

ਇੰਡੀਅਨ ਆਇਲ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਹਸਪਤਾਲਾਂ ਵਿਚ 150 ਮੀਟਰਿਕ ਟਨ ਆਕਸੀਜਨ ਦੀ ਮੁਫ਼ਤ ਭਰਪਾਈ ਸ਼ੁਰੂ ਕਰ ਚੁੱਕਾ ਹੈ। ਜੀਵਨ ਰੱਖਿਅਕ ਮੈਡੀਕਲ ਗ੍ਰੇਡ ਆਕਸੀਜਨ ਦਾ ਪਹਿਲਾ ਬੈਚ ਮਹਾ ਦੁਰਗਾ ਚੈਰੀਟੇਬਲ ਟਰੱਸਟ ਹਸਪਤਾਲ ਨਵੀਂ ਦਿੱਲੀ ਭੇਜਿਆ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਵਿਚ ਆਕਸੀਜਨ ਦੀ ਭਰਪਾਈ ਕੀਤੀ ਗਈ ਸੀ।