ਕੂੜੇ ਦਾ ਸਹੀ ਪ੍ਰਬੰਧਨ ਨਾ ਕਰਨ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੰਸਥਾਵਾਂ ਨੂੰ ਲਗਾਇਆ 34.2 ਕਰੋੜ ਜੁਰਮਾਨਾ

ਏਜੰਸੀ

ਖ਼ਬਰਾਂ, ਪੰਜਾਬ

ਅਰਬਨ ਲੋਕਲ ਬਾਡੀਜ਼ ਤੋਂ 17.42 ਕਰੋੜ ਰੁਪਏ ਦੀ ਹੋ ਚੁੱਕੀ ਹੈ ਵਸੂਲੀ

Punjab Pollution Control Board

ਚੰਡੀਗੜ੍ਹ : ਕੂੜੇ ਦੇ ਪ੍ਰਬੰਧਨ ਨੂੰ ਲੈ ਕੇ ਸੂਬੇ ਦੇ ਨਿਗਮ, ਕੌਂਸਲ ਸਮੇਤ ਹੋਰ ਅਰਬਨ ਬਾਡੀਜ਼ ਲਾਬਰਵਾਹ ਹਨ। ਕੂੜੇ ਦਾ ਸਹੀ ਪ੍ਰਬੰਧ ਨਾ ਕਰਨ 'ਤੇ ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ ਨੇ ਅਜਿਹੀਆਂ ਹੀ 167 ਯੂਐਲਬੀ ਖਿਲਾਫ ਕਾਰਵਾਈ ਕਰਦੇ ਹੋਏ 1 ਅਪ੍ਰੈਲ 2021 ਤੋਂ ਲੈ ਕੇ 28 ਫਰਵਰੀ 2022 ਤੱਕ 34.2 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ।

ਇਨ੍ਹਾਂ ਵਿਚੋਂ 17.42 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ ਅਤੇ 14.42 ਕਰੋੜ ਰੁਪਏ ਅਜੇ ਬਾਕੀ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਜਾਰੀ ਰਹੇਗੀ। ਕਾਕਰੋਚ, ਮੱਛਰ ਮਾਰਨ ਵਾਲੇ ਕੈਮੀਕਲਜ਼, ਬਲਬ ਅਤੇ ਟਿਊਬਲਾਈਟਾਂ ਵਿੱਚ ਵਰਤਿਆ ਜਾਣ ਵਾਲਾ ਪਾਰਾ ਅਤੇ ਘਰਾਂ ਤੋਂ ਨਿਕਲਣ ਵਾਲੇ ਬਾਇਓਮੈਡੀਕਲ ਵੈਸਟ ਹੋਰ ਕੂੜੇ ਦੇ ਨਾਲ-ਨਾਲ ਡੰਪਿੰਗ ਗਰਾਉਂਡ ਤੱਕ ਜਾ ਰਹੇ ਹਨ।