Sherpur murder : ਪ੍ਰਾਇਮਰੀ ਸਕੂਲ ਦੇ ਆਧਿਆਪਕ ਦਾ ਬੇਰਹਿਮੀ ਨਾਲ ਕਤਲ
Sherpur murder : ਮ੍ਰਿਤਕ ਦੀ ਛਾਤੀ ’ਚ ਖੁੱਬਿਆ ਹੋਇਆ ਲੋਹੇ ਵਰਗਾ ਨੁਕੀਲਾ ਹਥਿਆਰ
ਸ਼ੇਰਪੁਰ : ਅੱਜ ਸਵੇਰੇ ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਵਜੀਦਪੁਰ ਬਦੇਸ਼ਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਕਤਲ ਦੀ ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਭਰ ’ਚ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਕਮਲਜੀਤ ਸਿੰਘ ਗਿੱਲ ਐੱਸ.ਐੱਚ.ਓ. ਥਾਣਾ ਸ਼ੇਰਪੁਰ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਸਾਹਿਬ ਸਿੰਘ ਵਾਸੀ ਜੁਝਾਰ ਸਿੰਘ ਨਗਰ ਮਾਲੇਰਕੋਟਲਾ ਦਾ ਰਹਿਣ ਵਾਲਾ ਸੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਬਦੇਸ਼ਾ ਵਿਖੇ ਪ੍ਰਾਇਮਰੀ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ।
ਇਹ ਵੀ ਪੜੋ:High Court : ਲੰਬੇ ਸਮੇਂ ਤੱਕ ਜੀਵਨਸਾਥੀ ਨਾਲ ਸਬੰਧ ਨਾ ਰੱਖਣਾ ਪਤਨੀ ਦੀ ਬੇਰਹਿਮੀ
ਇਸ ਸਬੰਧੀ ਉਨ੍ਹਾਂ ਦੱਸਿਆ ਕਿ ਅੱਜ ਜਦੋਂ ਸਵੇਰੇ ਉਹ ਮਾਲੇਰਕੋਟਲਾ ਤੋਂ ਵਜੀਦਪੁਰ ਬਦੇਸ਼ਾ ਵਿਖੇ ਆਪਣੇ ਡਿਊਟੀ 'ਤੇ ਆ ਰਿਹਾ ਸੀ ਤਾਂ ਉਸਦਾ ਵਜੀਦਪੁਰ ਬਦੇਸ਼ਾ ਨਜ਼ਦੀਕ ਪੈਂਦੇ ਗੰਦੇ ਨਾਲੇ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਸਾਹਿਬ ਸਿੰਘ ਦੀ ਛਾਤੀ ਵਿਚ ਨੇਜੇ ਵਰਗਾ ਲੋਹੇ ਦਾ ਨੁਕੀਲਾ ਹਥਿਆਰ ਵਿਚ ਹੀ ਖੁੱਬਿਆ ਹੋਇਆ ਹੈ।
ਇਸ ਮੌਕੇ ਪੁਲਿਸ ਪਾਰਟੀ ਵੱਲੋਂ ਮ੍ਰਿਤਕ ਦੀ ਦੇਹ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇੰਸਪੈਕਟਰ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਕਤਲ ਕੇਸ ’ਚ ਦੋਸ਼ੀ ਪਾਏ ਗਏ, ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
(For more news apart from Brutally murdered primary school teacher News in Punjabi, stay tuned to Rozana Spokesman)