Operation Sindhur ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਲਗਾਤਾਰ ਪਾਕਿ ਵੱਲੋਂ ਹਮਲੇ, ਗਰਾਊਂਡ ਜ਼ੀਰੋ ਤੋਂ ਸਪੈਸ਼ਲ ਰਿਪੋਰਟ
ਗੁਰਦੁਆਰਾ ਸਾਹਿਬ ਨੇ ਦਿੱਤੀ ਸੈਂਕੜੇ ਲੋਕਾਂ ਨੂੰ ਪਨਾਹ
Operation Sindhur:‘ਆਪਰੇਸ਼ਨ ਸੰਧੂਰ’ ਤੋਂ ਬਾਅਦ ਪਾਕਿਸਤਾਨ ਵਲੋਂ ਲਗਾਤਾਰ ਸਰਹੱਦ ਪਾਰ ਤੋਂ ਹਮਲੇ ਕੀਤੇ ਜਾ ਰਹੇ ਹਨ। 8 ਅਤੇ 9 ਮਈ ਦੀ ਦਰਮਿਆਨੀ ਰਾਤ ਮੀਂਹ ਵੀ ਪੈ ਰਹਿ ਸੀ ਜਿਸ ਦੌਰਾਨ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਰੀਪੋਰਟ ਿੰਗ ਲਈ ਰਾਜੌਰੀ ਪੁੱਜੀ ਰੋਜ਼ਾਨਾ ਸਪੋਕਸਮੈਨ ਦੀ ਟੀਮ ਦੀ ਗੱਡੀ ਨੇੜੇ ਵੀ ਕਈ ਵਾਰੀ ਧਮਾਕੇ ਹੋਏ। ਰਾਜੌਰੀ ਹਾਈਵੇ ਉੱਤੇ ਲਗਾਤਾਰ ਧਮਾਕੇ ਹੋ ਰਹੇ ਸਨ ਅਤੇ ਟੀਮ ਨੂੰ ਗੱਡੀ ਦੀਆਂ ਲਾਈਟਾਂ ਬੰਦ ਕਰ ਕੇ ਅਪਣਾ ਬਚਾਅ ਕਰਨਾ ਪਿਆ।
ਰਾਜੌਰੀ ਤੋਂ ਇਲਾਵਾ ਪਾਕਿਸਤਾਨ ਵਲੋਂ ਪੁਣਛ ’ਚ ਵੀ ਲਗਾਤਾਰ ਹਮਲੇ ਕੀਤੇ ਗਏ। ਗੋਲੀਬਾਰੀ ਦੋਵੇਂ ਪਾਸਿਆਂ ਤੋਂ ਕੀਤੀ ਜਾ ਰਹੀ ਸੀ।
ਸਥਾਨਕ ਲੋਕਾਂ ਨੇ ਦਸਿਆ ਹੈ ਕਿ ਪਾਕਿ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੁਣਛ ਦੇ ਸਿੱਖਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦਸਿਆ ਕਿ ਪੁਣਛ ਵਿਖੇ ਗੁਰੂਘਰ ਨੇੜੇ ਹਮਲਾ ਹੋਇਆ ਜਿਸ ’ਚ ਤਿੰਨ ਸਿੱਖਾਂ ਦੀ ਮੌਤ ਹੋ ਗਈ ਅਤੇ 15 ਹੋਰ ਲੋਕ ਜ਼ਖਮੀ ਹੋਏ ਹਨ। ਪੁਣਛ ਨਿਵਾਸੀ ਦਾ ਕਹਿਣਾ ਹੈ ਕਿ ਉਥੇ ਪਾਕਿਸਤਾਨ ਵਲੋਂ ਲਗਾਤਾਰ ਹਮਲੇ ਕੀਤੇ ਗਏ। ਪੁਣਛ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਰਹਿ ਰਹੇ ਹਨ ਪਰ ਪਾਕਿਸਤਾਨ ਵਲੋਂ ਏਨਾ ਵੱਡਾ ਹਮਲਾ ਪਹਿਲੀ ਵਾਰੀ ਵੇਖਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਲੋਕ ਭਾਰਤੀ ਫੌਜ ਦੇ ਨੇੜੇ ਹਾਂ।’’
ਜੰਮੂ-ਕਸ਼ਮੀਰ ਦੇ ਇਕ ਸਥਾਨਕ ਗੁਰਦੁਆਰਾ ਸਾਹਿਬ ਵਲੋਂ ਕਈ ਸਥਾਨਕ ਲੋਕਾਂ ਨੂੰ ਪਲਾਹ ਦਿਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹਮਲੇ ਕਰ ਕੇ ਇਥੇ ਪਨਾਹ ਲੈਣ ਆਏ ਲੋਕਾਂ ਨੂੰ ਚਾਹ-ਪਾਣੀ ਦੇ ਨਾਲ-ਨਾਲ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜੰਮੂ ਕਸ਼ਮੀਰ ’ਚ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅੱਗੇ ਆਈਆਂ ਅਤੇ ਉਨ੍ਹਾਂ ਨੇ ਹਮਲੇ ਕਾਰਨ ਘਰ ਛੱਡ ਕੇ ਆਏ ਲੋਕਾਂ ਨੂੰ ਪਨਾਹ ਦਿਤੀ ਹੈ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਸਿੱਖ ਸੰਗਤ ਵਲੋਂ ਲੋਕਾਂ ਦੀ ਦੇਖਭਾਲ ਕਰਨ ਲਈ ਵਿਸ਼ੇਸ਼ ਕੈਂਪ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।